Shazia Tarannum

ਨਾ ਨੌਕਰੀ, ਨਾ ਕਾਰੋਬਾਰ, ਪਹਿਲੀ ਵਾਰ ਚੋਣ ਲੜ ਰਹੀ ਇਸ ਮਹਿਲਾ ਉਮੀਦਵਾਰ ਕੋਲ ਹੈ 1600 ਕਰੋੜ ਦੀ ਜਾਇਦਾਦ

ਚੰਡੀਗੜ੍ਹ, 15 ਅਪ੍ਰੈਲ 2023: ਕਰਨਾਟਕ ਵਿਧਾਨ ਸਭਾ ਚੋਣਾਂ ਲਈ 10 ਮਈ ਨੂੰ ਵੋਟਿੰਗ ਹੋਣੀ ਹੈ। ਵੀਰਵਾਰ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਾ ਰਹੇ ਹਨ। ਨਾਮਜ਼ਦਗੀ ਦੇ ਪਹਿਲੇ ਦਿਨ ਅਜਿਹੇ ਉਮੀਦਵਾਰ ਨੇ ਭਰਿਆ ਫਾਰਮ, ਜਿਸ ਦਾ ਫਾਰਮ ਦੇਖ ਕੇ ਸਾਰਿਆਂ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ। ਚਿਕਪੇਟ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕਰਨ ਵਾਲੀ ਇੱਕ ਔਰਤ ਨੇ ਆਪਣੀ ਜਾਇਦਾਦ ਦਾ ਐਲਾਨ ਕੀਤਾ ਹੈ।

ਇਸ ਉਮੀਦਵਾਰ ਔਰਤ ਕੋਲ 100 ਜਾਂ 200 ਕਰੋੜ ਦੀ ਨਹੀਂ, ਸਗੋਂ 1622 ਕਰੋੜ ਰੁਪਏ ਦੀ ਮਾਲਕ ਹੈ। ਤੁਹਾਨੂੰ ਇਹ ਜਾਣ ਕੇ ਹੋਰ ਵੀ ਹੈਰਾਨੀ ਹੋਵੇਗੀ ਕਿ ਇਹ ਮਹਿਲਾ ਉਮੀਦਵਾਰ ਨਾ ਤਾਂ ਕੋਈ ਕਾਰੋਬਾਰੀ ਹੈ ਅਤੇ ਨਾ ਹੀ ਕੋਈ ਨੌਕਰੀ ਕਰਦੀ ਹੈ। ਉਸਦਾ ਨਾਮ ਸ਼ਾਜ਼ੀਆ ਤਰੰਨੁਮ (Shazia Tarannum) ਹੈ। 37 ਸਾਲਾ ਸ਼ਾਜ਼ੀਆ ਘਰੇਲੂ ਔਰਤ ਹੈ। ਸ਼ਾਜ਼ੀਆ ਤਰੰਨੁਮ ਕਾਂਗਰਸ ਨੇਤਾ ਯੂਸਫ ਸ਼ਰੀਫ ਉਰਫ ਕੇਜੀਐਫ ਬਾਬੂ ਦੀ ਪਤਨੀ ਹੈ। ਫਿਲਹਾਲ ਯੂਸਫ ਕਾਂਗਰਸ ਤੋਂ ਟਿਕਟ ਨਾ ਮਿਲਣ ਕਾਰਨ ਭੜਕ ਰਹੇ ਹਨ।

37 ਸਾਲਾ ਸ਼ਾਜ਼ੀਆ ਤਰੰਨੁਮ (Shazia Tarannum) ਕਰਨਾਟਕ ਵਿਧਾਨ ਸਭਾ ਚੋਣਾਂ ਲੜਨ ਵਾਲੀ ਸ਼ਾਇਦ ਸਭ ਤੋਂ ਅਮੀਰ ਉਮੀਦਵਾਰ ਹੋਵੇਗੀ। ਉਸਨੇ ਕਰਨਾਟਕ ਦੇ ਸਿਹਤ ਮੰਤਰੀ ਕੇ ਸੁਧਾਕਰ ਅਤੇ ਉਦਯੋਗ ਮੰਤਰੀ ਮੁਰੁਗੇਸ਼ ਨਿਰਾਨੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਕੇ ਸੁਧਾਕਰ ਨੇ ਚਿਕਬੱਲਾਪੁਰ ਅਤੇ ਮੁਰੁਗੇਸ਼ ਨੇ ਬਾਗਲਕੋਟ ਜ਼ਿਲ੍ਹੇ ਦੇ ਬਿਲਗੀ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ।

ਸ਼ਾਜ਼ੀਆ ਤਰੰਨੁਮ ਨੇ ਸਿਰਫ਼ 7ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ। ਉਹ ਇੱਕ ਘਰੇਲੂ ਔਰਤ ਹੈ। ਉਸ ਨੇ ਦੱਸਿਆ, ‘ਮੈਂ ਆਪਣੇ ਪਤੀ ਦੇ ਕਹਿਣ ‘ਤੇ ਪੇਪਰ ਭਰਿਆ ਸੀ। ਮੇਰੇ ਨਾਲ ਮੇਰੇ ਪਤੀ ਅਤੇ ਸੈਂਕੜੇ ਸਮਰਥਕ ਹਨ। ਉਹ ਚਾਹੁੰਦੇ ਸਨ ਕਿ ਮੈਂ ਚੋਣ ਲੜਾਂ, ਇਸ ਲਈ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਹੈ। ਹਾਲਾਂਕਿ, ਸ਼ਾਜ਼ੀਆ ਦੇ ਬਾਹਰ ਹੋਣ ਦੀ ਸੰਭਾਵਨਾ ਹੈ ਕਿਉਂਕਿ ਬਾਬੂ ਉਸੇ ਸੀਟ ਤੋਂ ਚੋਣ ਲੜਨਾ ਚਾਹੁੰਦੇ ਹਨ ਅਤੇ ਕਾਂਗਰਸ ਦੇ ਉੱਚ ਨੇਤਾਵਾਂ ਦੇ ਸੱਦੇ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਵੱਲੋਂ ਕੀਤੇ ਕਈ ਵਾਅਦਿਆਂ ਨੂੰ ਅਮਲੀ ਜਾਮਾ ਪਹਿਨਾ ਕੇ ਸਾਲਾਂ ਤੋਂ ਇਸ ਖੇਤਰ ਦੇ ਲੋਕਾਂ ਲਈ ਕੰਮ ਕਰ ਰਹੇ ਹਨ।

Scroll to Top