ਚੰਡੀਗੜ੍ਹ, 27 ਮਾਰਚ 2025: ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਪੰਜਾਬ ਵਿਧਾਨ ਸਭਾ ਦੇ ਬਜਟ ਸ਼ੈਸਨ ਦੌਰਾਨ ਇਕ ਸਵਾਲ ‘ਤੇ ਦੱਸਿਆ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟੇਡ (PSPCL) ਕੋਲ ਫਾਜ਼ਿਲਕਾ ਖੇਤਰ ਅਧੀਨ ਢਿੱਲੀਆਂ ਤਾਰਾਂ ਸੰਬੰਧੀ ਕੋਈ ਸ਼ਿਕਾਇਤ ਬਕਾਇਆ ਨਹੀਂ ਹੈ।
ਅੱਜ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਵੱਲੋਂ ਪੁੱਛੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਹਰਭਜਨ ਸਿੰਘ ਨੇ ਕਿਹਾ ਕਿ ਖੇਤਾਂ ‘ਚੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਢਿੱਲੀਆਂ ਹੋਣ ਕਾਰਨ ਕਈ ਥਾਵਾਂ ‘ਤੇ ਨੀਵੀਆਂ ਹੋ ਜਾਂਦੀਆਂ ਹਨ। ਜਦੋਂ ਵੀ ਇਨ੍ਹਾਂ ਤਾਰਾਂ ਸੰਬੰਧੀ ਕੋਈ ਸ਼ਿਕਾਇਤ ਮਿਲਦੀ ਹੈ, ਤਾਂ ਇਸਦਾ ਤੁਰੰਤ ਹੱਲ ਕੀਤਾ ਜਾਂਦਾ ਹੈ ਅਤੇ ਵਿਭਾਗ ਸਮੇਂ-ਸਮੇਂ ‘ਤੇ ਆਪਣੇ ਪੱਧਰ ‘ਤੇ ਅਜਿਹੀਆਂ ਨੀਵੀਆਂ/ਢਿੱਲੀਆਂ ਤਾਰਾਂ ਨੂੰ ਵੀ ਉੱਚਾ ਚੁੱਕਦਾ ਹੈ।
ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਅਜਿਹੀਆਂ ਢਿੱਲੀਆਂ ਤਾਰਾਂ ਦੀ ਮੁਰੰਮਤ ਪੀ.ਐਸ. ਦੁਆਰਾ ਕੀਤੀ ਜਾਣੀ ਚਾਹੀਦੀ ਹੈ। ਪੀ.ਸੀ.ਪੀ.ਸੀ.ਐਲ.(PSPCL) ਦੁਆਰਾ ਆਪਣੇ ਖਰਚੇ ‘ਤੇ ਮੁਰੰਮਤ ਕੀਤੀ ਜਾਂਦੀ ਹੈ। ਇਸ ਵੇਲੇ ਫਾਜ਼ਿਲਕਾ ਖੇਤਰ ਅਧੀਨ ਢਿੱਲੀਆਂ ਤਾਰਾਂ ਸਬੰਧੀ ਕੋਈ ਸ਼ਿਕਾਇਤ ਬਕਾਇਆ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਖੇਤਾਂ ਤੋਂ ਲਾਈਨਾਂ ਬਾਹਰ ਕੱਢਣ ਜਾਂ ਬਦਲਣ ਦਾ ਕੰਮ ਪੀ.ਸੀ.ਪੀ.ਸੀ.ਐਲ.(PSPCL) ਦੁਆਰਾ ਕੀਤਾ ਜਾਂਦਾ ਹੈ। PSPCL ਇਹ ਆਪਣੇ ਖਰਚੇ ‘ਤੇ ਨਹੀਂ ਕਰਦਾ, ਸਗੋਂ ਸਬੰਧਤ ਵਿਅਕਤੀ ਦੁਆਰਾ ਕੰਮ ‘ਚ ਹੋਏ ਸਾਰੇ ਖਰਚੇ ਸਹਿਣ ਕਰਨ ਤੋਂ ਬਾਅਦ ਕੀਤਾ ਜਾਂਦਾ ਹੈ।
ਇਸਦੇ ਨਾਲ ਹੀ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਫਾਜ਼ਿਲਕਾ-ਮਲੋਟ ਮੇਨ ਰੋਡ (ਪੂਰਨ ਪੱਟੀ) ਤੋਂ ਜਲਾਲਾਬਾਦ ਲਿੰਕ ਰੋਡ ਨੂੰ ਓ.ਡੀ.ਆਰ./ਪਲੇਨ ਰੋਡ ਦੇ ਐਲਾਨ ਸੰਬੰਧੀ ਇੱਕ ਸਵਾਲ ਦੇ ਜਵਾਬ ‘ਚ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਫਾਜ਼ਿਲਕਾ-ਮਲੋਟ ਮੁੱਖ ਸੜਕ (ਪੂਰਨ ਪੱਟੀ) ਤੋਂ ਜਲਾਲਾਬਾਦ ਲਿੰਕ ਸੜਕ ਤੱਕ ਕੁੱਲ 30.50 ਕਿਲੋਮੀਟਰ ਦੀ ਲੰਬਾਈ ਨੂੰ ਓ.ਡੀ.ਆਰ./ਪਲੈਨ ਰੋਡ ਘੋਸ਼ਿਤ ਕਰਨ ਬਾਰੇ ਫਿਲਹਾਲ ਸਰਕਾਰ ਦਾ ਕੋਈ ਪ੍ਰਸਤਾਵ ਨਹੀਂ ਹੈ।
Read more: ਰਿਸਰਚ ਲੈਬ ਨੇ ਲਗਭੱਗ 1.5 ਕਰੋੜ ਰੁਪਏ ਜਾਂਚ ਫੀਸ ਵਜੋਂ ਕਮਾਏ: ਹਰਭਜਨ ਸਿੰਘ ਈ.ਟੀ.ਓ.