July 7, 2024 2:12 pm
Nitish Kumar

ਬਿਹਾਰ ‘ਚ ਨਿਤੀਸ਼ ਕੁਮਾਰ ਨੇ ਬਹੁਮਤ ਹਾਸਲ ਕੀਤਾ, ਨੰਦ ਕਿਸ਼ੋਰ ਯਾਦਵ ਹੋਣਗੇ ਨਵੇਂ ਸਪੀਕਰ

ਚੰਡੀਗੜ੍ਹ, 12 ਫਰਵਰੀ 2024: 14 ਦਿਨਾਂ ਤੱਕ ਦੇ ਸਿਆਸੀ ਹੰਗਾਮੇ ਤੋਂ ਬਾਅਦ ਨਿਤੀਸ਼ ਕੁਮਾਰ (Nitish Kumar) ਨੇ ਅੱਜ ਵਿਧਾਨ ਸਭਾ ਵਿੱਚ ਆਪਣਾ ਬਹੁਮਤ ਹਾਸਲ ਕਰ ਲਿਆ ਹੈ। ਬਿਹਾਰ ਦੀ ਨਿਤੀਸ਼ ਕੁਮਾਰ ਸਰਕਾਰ ਕੋਲ 128 ਵਿਧਾਇਕ ਸਨ ਅਤੇ ਜਦੋਂ ਬਹੁਮਤ ਦੀ ਪ੍ਰੀਖਿਆ ਹੋਈ ਤਾਂ ਉਨ੍ਹਾਂ ਦੀ ਗਿਣਤੀ 130 ਹੋ ਗਈ। ਵਿਰੋਧੀ ਧਿਰ ‘ਚ ਇਕ ਵੀ ਵੋਟ ਨਹੀਂ ਪਈ ਸੀ, ਵਿਰੋਧੀ ਧਿਰ ਪਹਿਲਾਂ ਹੀ ਸਪੀਕਰ ਦੇ ਬੇਭਰੋਸਗੀ ਮਤੇ ‘ਚ ਹਾਰ ਗਈ ਸੀ। ਨੰਦ ਕਿਸ਼ੋਰ ਯਾਦਵ ਭਾਜਪਾ ਦੇ ਸਪੀਕਰ ਉਮੀਦਵਾਰ ਹੋਣਗੇ। ਉਹ ਮੰਗਲਵਾਰ ਨੂੰ ਸਵੇਰੇ 10.30 ਵਜੇ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਉਨ੍ਹਾਂ ਦਾ ਸਪੀਕਰ ਬਣਨਾ ਤੈਅ ਮੰਨਿਆ ਜਾ ਰਿਹਾ ਹੈ।

ਮੁੱਖ ਮੰਤਰੀ ਨਿਤੀਸ਼ ਕੁਮਾਰ (Nitish Kumar) ਦੀ ਬੇਨਤੀ ‘ਤੇ ਸਦਨ ‘ਚ ਵੋਟਿੰਗ ਕਰਵਾਈ ਗਈ। ਸੱਤਾਧਾਰੀ ਪਾਰਟੀ ਦੇ ਸਮਰਥਨ ਵਿੱਚ 130 ਵੋਟਾਂ ਪਈਆਂ। ਰਾਸ਼ਟਰੀ ਜਨਤਾ ਦਲ ਸਮੇਤ ਮਹਾਂਗਠਜੋੜ ਨੇ ਵਾਕਆਊਟ ਦਾ ਰਸਤਾ ਅਪਣਾਇਆ ਹੈ। ਇਸ ਤਰ੍ਹਾਂ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਫਲੋਰ ਟੈਸਟ ਪਾਸ ਕਰ ਲਿਆ ।

ਭਰੋਸੇ ਦੇ ਪ੍ਰਸਤਾਵ ‘ਤੇ ਚਰਚਾ ਦੌਰਾਨ ਜਦੋਂ ਮੁੱਖ ਮੰਤਰੀ ਨਿਤੀਸ਼ ਕੁਮਾਰ ਸੰਬੋਧਨ ਕਰਨ ਲਈ ਖੜ੍ਹੇ ਹੋਏ ਤਾਂ ਰਾਸ਼ਟਰੀ ਜਨਤਾ ਦਲ ਦੇ ਵਿਧਾਇਕਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਗੁੱਸੇ ਵਿੱਚ ਆ ਕੇ ਕਿਹਾ ਕਿ ਇਹ ਲੋਕ ਮੈਨੂੰ ਬੋਲਣ ਨਹੀਂ ਦੇਣਾ ਚਾਹੁੰਦੇ, ਤੁਸੀਂ ਵੋਟਿੰਗ ਕਰਵਾਓ । ਇਸ ਤੋਂ ਬਾਅਦ ਤੇਜਸਵੀ ਯਾਦਵ ਆਪਣੇ ਵਿਧਾਇਕਾਂ ਸਮੇਤ ਸਦਨ ਤੋਂ ਵਾਕਆਊਟ ਕਰ ਗਏ।