24 ਮਈ 2025: ਪ੍ਰਧਾਨ ਮੰਤਰੀ ਨਰਿੰਦਰ ਮੋਦੀ (narinder modi) ਸ਼ਨੀਵਾਰ ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਨੀਤੀ ਆਯੋਗ ਦੀ 10ਵੀਂ ਗਵਰਨਿੰਗ ਕੌਂਸਲ ਮੀਟਿੰਗ (meeting) ਦੀ ਪ੍ਰਧਾਨਗੀ ਕਰਨਗੇ। ਇਸ ਵਿੱਚ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਮੰਤਰੀ ਅਤੇ ਉਪ ਰਾਜਪਾਲ, ਕੇਂਦਰੀ ਮੰਤਰੀ ਅਤੇ ਨੀਤੀ ਆਯੋਗ ਦੇ ਉਪ ਚੇਅਰਮੈਨ, ਮੈਂਬਰ ਅਤੇ ਸੀਈਓ ਸ਼ਾਮਲ ਹੋਣਗੇ।
ਨੀਤੀ ਆਯੋਗ ਦੇ ਬਿਆਨ ਅਨੁਸਾਰ, ਇਸ ਸਾਲ ਮੀਟਿੰਗ (meeting) ਦਾ ਵਿਸ਼ਾ ‘ਵਿਕਸਿਤ ਭਾਰਤ ਲਈ ਵਿਕਸਤ ਰਾਜ’ ਹੈ। ਮੀਟਿੰਗ ਵਿੱਚ, 2047 ਤੱਕ ਭਾਰਤ ਨੂੰ ਵਿਕਸਤ ਬਣਾਉਣ ਵਿੱਚ ਰਾਜਾਂ ਦੀ ਭੂਮਿਕਾ ‘ਤੇ ਜ਼ੋਰ ਦਿੱਤਾ ਜਾਵੇਗਾ। ਕੇਂਦਰ ਅਤੇ ਰਾਜ ਸਰਕਾਰਾਂ ਵਿਚਕਾਰ ਬਿਹਤਰ ਤਾਲਮੇਲ ‘ਤੇ ਵੀ ਚਰਚਾ ਹੋਵੇਗੀ।
ਕੇਂਦਰ ਸਰਕਾਰ (center sarkar) ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਦੇਸ਼ ਦੇ ਸਾਹਮਣੇ ਵਿਕਾਸ ਚੁਣੌਤੀਆਂ ਬਾਰੇ ਸੂਚਿਤ ਕਰੇਗੀ। ਇਸ ਤੋਂ ਇਲਾਵਾ, ਇਹ ਵੀ ਦੱਸਿਆ ਜਾਵੇਗਾ ਕਿ ਰਾਜ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਲਈ ਨੀਂਹ ਪੱਥਰ ਕਿਵੇਂ ਬਣ ਸਕਦੇ ਹਨ। ਇਸ ਮੀਟਿੰਗ ਵਿੱਚ ਦੇਸ਼ ਭਰ ਵਿੱਚ ਉੱਦਮਤਾ, ਹੁਨਰ ਅਤੇ ਟਿਕਾਊ ਰੁਜ਼ਗਾਰ ਦੇ ਮੌਕਿਆਂ ਨੂੰ ਵਧਾਉਣ ਦੇ ਉਪਾਵਾਂ ‘ਤੇ ਵੀ ਚਰਚਾ ਕੀਤੀ ਜਾਵੇਗੀ।
ਮੀਟਿੰਗ ਸਵੇਰੇ 10 ਵਜੇ ਸ਼ੁਰੂ ਹੋਵੇਗੀ। ਇਸ ਵਿੱਚ, ਸਾਰੇ ਮੁੱਖ ਮੰਤਰੀ ਵਿਕਸਤ ਭਾਰਤ (bharat( ਦੀਆਂ ਯੋਜਨਾਵਾਂ ਅਤੇ ਉਦੇਸ਼ਾਂ ਬਾਰੇ ਆਪਣੇ ਸੁਝਾਅ ਦੇਣਗੇ। ਰਾਜ ਸਰਕਾਰਾਂ ਵੀ ਮੀਟਿੰਗ ਵਿੱਚ ਆਪਣੀਆਂ ਮੰਗਾਂ ਰੱਖਣਗੀਆਂ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਮੁੱਖ ਮੰਤਰੀਆਂ ਨੂੰ ਸੰਬੋਧਨ ਕਰਨਗੇ।
Read More: PM ਮੋਦੀ ਦੀ ਹਾਈ-ਲੈਵਲ ਮੀਟਿੰਗ, ਸਿੰਧੂ ਜਲ ਸਮਝੌਤੇ ਦੇ ਮੁੱਦੇ ‘ਤੇ ਭਾਰਤ ਦਾ ਪਾਕਿਸਤਾਨ ਨੂੰ ਢੁਕਵਾਂ ਜਵਾਬ