NITI Aayog

NITI Aayog: ਨੀਤੀ ਆਯੋਗ ਦੀ ਚੱਲਦੀ ਬੈਠਕ ਤੋਂ ਬਾਹਰ ਆਈ CM ਮਮਤਾ ਬੈਨਰਜੀ, ਕੇਂਦਰ ‘ਤੇ ਲਾਏ ਗੰਭੀਰ ਦੋਸ਼

ਚੰਡੀਗੜ੍ਹ, 27 ਜੁਲਾਈ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਨੀਤੀ ਆਯੋਗ (NITI Aayog) ਦੀ ਨੌਵੀਂ ਗਵਰਨਿੰਗ ਕੌਂਸਲ ਦੀ ਬੈਠਕ ਅੱਜ ਨਵੀਂ ਦਿੱਲੀ ‘ਚ ਹੋ ਰਹੀ ਹੈ। ਇਸ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਕੁਝ ਦੇਰ ਬਾਅਦ ਚੱਲਦੀ ਬੈਠਕ ਤੋਂ ਬਾਹਰ ਆ ਗਈ | ਉਨ੍ਹਾਂ ਨੇ ਦੋਸ਼ ਲਾਇਆ ਕਿ ਬੈਠਕ ‘ਚ ਮੈਨੂੰ ਪੰਜ ਮਿੰਟ ਹੀ ਬੋਲਣ ਦਿੱਤਾ ਗਿਆ ਅਤੇ ਬਾਕੀ 0-20 ਮਿੰਟ ਬੋਲਦੇ ਰਹੇ।

ਮੁੱਖ ਮੰਤਰੀ ਮਮਤਾ ਬੈਨਰਜੀ (CM Mamata Banerjee) ਨੇ ਦੋਸ਼ ਲਾਇਆ ਹੈ ਕਿ ਤਿੰਨ ਸਾਲਾਂ ਤੋਂ ਸਾਡਾ 100 ਦਿਨ ਦਾ ਕੰਮ (ਮਨਰੇਗਾ) ਰੋਕਿਆ ਗਿਆ, ਆਵਾਸ ਯੋਜਨਾ ਨੂੰ ਰੋਕ ਦਿੱਤਾ ਗਿਆ। ਇਸ ਤਰ੍ਹਾਂ ਕੋਈ ਸਰਕਾਰ ਨਹੀਂ ਚੱਲਦੀ। ਉਨ੍ਹਾਂ ਕਿਹਾ ਕਿ ਕੇਂਦਰ ਆਪਣੀ ਪਾਰਟੀ ਅਤੇ ਦੂਜੀ ਪਾਰਟੀ ‘ਚ ਵਿਤਕਰਾ ਨਹੀਂ ਕਰ ਸਕਦਾ, ਕੇਂਦਰ ਸਰਕਾਰ ਨੂੰ ਸਾਰਿਆਂ ਦਾ ਖਿਆਲ ਰੱਖਣਾ ਪੈਂਦਾ ਹੈ। ਜਿਕਰਯੋਗ ਹੈ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਇੰਡੀਆ ਗਠਜੋੜ ਤੋਂ ਇਸ ‘ਚ ਹਿੱਸਾ ਲੈਣ ਵਾਲੀ ਇਕੱਲੀ ਸੀ।

Scroll to Top