Impala

ਪੁਰਾਣੇ ਜ਼ਮਾਨੇ ਦੀ ਖੂਬਸੂਰਤ ਅੰਦਾਜ਼ ਨਾਲ ਜੋੜਦਾ ਹੈ ਨਿਟ ਸੀ ਦਾ ਗੀਤ ‘ਇੰਪਾਲਾ’

ਚੰਡੀਗੜ੍ਹ, 02 ਅਪ੍ਰੈਲ 2025: ਉੱਭਰਦੇ ਹਿੱਪ-ਹੌਪ ਗਾਇਕ ਨਿਤ ਸੀ ਨੇ ਆਪਣੇ ਨਵੇਂ ਗੀਤ “ਇੰਪਾਲਾ” ਨਾਲ ਪਿਆਰ, ਸ਼ਾਨਦਾਰੀ ਅਤੇ ਕਲਾਸਿਕ ਵਾਈਬਜ਼ ਦਾ ਬਖੇਰੇਇਆ ਹੈ | ਗੀਤ “ਇੰਪਾਲਾ” ਨੇ ਪੁਰਾਣੇ ਜ਼ਮਾਨੇ ਦੀ ਖੂਬਸੂਰਤੀ ਸ਼ਾਨਦਾਰ ਅੰਦਾਜ਼ ਨਾਲ ਜੋੜਦਾ ਹੈ | ਇਸ ਗੀਤ ‘ਚ ਸ਼ਾਨਦਾਰ ਸਟਾਈਲ, ਪਿਆਰ ਦੀਆਂ ਮਿੱਠੀਆਂ ਗੱਲਾਂ ਅਤੇ ਅਨੋਖੇ ਰੰਗ ਨਜ਼ਰ ਆਉਣਗੇ | ਇਹ ਗੀਤ ਉਨ੍ਹਾਂ ਲਈ ਖ਼ਾਸ ਹੈ ਜੋ ਕਿ ਸਟਾਈਲ ਅਤੇ ਦਿਲ ਦੀ ਗੱਲ ਨੂੰ ਭਰਪੂਰ ਸਮਝਦੇ ਹਨ।

ਗਾਇਕ ਨਿਤ ਸੀ ਦਾ ਇਹ ਗੀਤ ਇੱਕ ਚਮਕਦਾਰ ਇੰਪਾਲਾ ਗੱਡੀ ਦੇ ਦੁਆਲੇ ਘੁੰਮਦਾ ਹੈ, ਜੋ ਆਤਮ-ਵਿਸ਼ਵਾਸ ਅਤੇ ਸ਼ਖਸੀਅਤ ਨੂੰ ਦਿਖਾਉਂਦੀ ਹੈ। ਗਾਇਕ ਨਿਟ ਸੀ ਨੇ ਆਪਣੇ ਗੀਤ ‘ਚ ਆਪਣੀ ਪ੍ਰੇਮਿਕਾ ਦੀਆਂ ਅੱਖਾਂ ਦੀ ਖੂਬਸੂਰਤੀ ਨਾਲ ਤੁਲਨਾ ਕਰਦੇ ਹਨ, ਜੋ ਪਿਆਰ, ਸ਼ੌਕ ਅਤੇ ਸਦਾ ਚੱਲਣ ਵਾਲੀ ਖਿੱਚ ਦੀ ਕਹਾਣੀ ਦਰਸਾਉਂਦੀ ਹੈ। ਇਸ ਗੀਤ ਦੀ ਧੁੰਨ ਦਿਲ ਨੂੰ ਛੂਹ ਜਾਂਦੀ ਹੈ ਅਤੇ ਬੋਲ ਸੁਚੱਜੀ ਗੱਲਬਾਤ ਦਾ ਆਨੰਦ ਮਹਿਸੂਸ ਕਰਵਾਉਂਦੇ ਹਨ।

ਆਪਣੇ ਗੀਤ ਅਬਰੇ ਗਾਇਕ ਨਿਟ ਸੀ ਕਹਿੰਦੇ ਹਨ ਕਿ, “ਇੰਪਾਲਾ ਮੇਰਾ ਉਹ ਗੀਤ ਹੈ ਜੋ ਸਦਾ ਚੱਲਣ ਵਾਲੇ ਸਟਾਈਲ ਨੂੰ ਦਿਖਾਉਂਦਾ ਹੈ, ਜੋ ਪਿੱਛੇ ਨਹੀਂ ਭੱਜਦਾ, ਸਗੋਂ ਆਪਣੇ ਆਪ ਸਭ ਨੂੰ ਖਿੱਚਦਾ ਹੈ। ਉਨ੍ਹਾਂ ਕਿਹਾ ਕਿ ਇਹ ਗੱਡੀ ਨੂੰ ਸੁਚੱਜੇ ਢੰਗ ਨਾਲ ਚਲਾਉਣ, ਸਿਆਣੀਆਂ ਗੱਲਾਂ ਕਰਨ ਅਤੇ ਆਪਣੇ ਅੰਦਾਜ਼ ਨੂੰ ਆਪਣਾ ਬਣਾਉਣ ਦੀ ਗੱਲਬਾਤ ਹੈ, ਚਾਹੇ ਗੱਡੀ ‘ਚ ਹੋਵੇ ਜਾਂ ਪਿਆਰ ਦੀ ਦੁਨੀਆਂ ‘ਚ ਹੋਵੇ। ਉਨ੍ਹਾਂ ਕਿਹਾ ਕਿ ਸਟਾਈਲ ਸਿਰਫ਼ ਕੱਪੜੇ ਜਾਂ ਗੱਡੀ ਨਹੀਂ, ਸਗੋਂ ਤੁਹਾਡਾ ਰਹਿਣ-ਸਹਿਣ ਹੈ।” ਇਸ ਗੀਤ ਦੀ ਜ਼ਬਰਦਸਤ ਧੁੰਨ ਅਤੇ ਨਿਤ ਸੀ ਦਾ ਖਾਸ ਅੰਦਾਜ਼ ਸੰਗੀਤ ਜਗਤ ‘ਚ ਸਭ ਦਾ ਧਿਆਨ ਖਿੱਚ ਰਿਹਾ ਹੈ।

Read More: ਅਦਾਕਾਰ ਗੁਰਪ੍ਰੀਤ ਘੁੱਗੀ ਦੀ ਫ਼ਿਲਮ ‘ਫਰਲੋ’ ਜਲਦ ਹੀ ਦੇਸ਼-ਵਿਦੇਸ਼ ਦੇ ਸਿਨੇਮਾਘਰਾਂ ‘ਚ ਹੋਵੇਗੀ ਰਿਲੀਜ਼

Scroll to Top