19 ਅਪ੍ਰੈਲ 2205: ਜਲੰਧਰ ਦੇ ਐਨਆਈਟੀ (jalandhar NIT college) ਕਾਲਜ ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੀ, ਦੱਸ ਦੇਈਏ ਕਿ ਪ੍ਰੋਫੈਸਰ (professor) ਦੇ ਪੁੱਤਰ ਨੇ 8ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਿਸ ਅਨੁਸਾਰ ਮ੍ਰਿਤਕ ਰਜਤ, ਜੋ ਕਿ ਰਾਜਕੁਮਾਰ ਦਾ ਪੁੱਤਰ ਸੀ, ਪਟਿਆਲਾ (patiala) ਦੀ ਇੱਕ ਅਕੈਡਮੀ ਵਿੱਚ ਪੜ੍ਹਦਾ ਸੀ।
ਰਜਤ ਦੇ ਪਿਤਾ ਨੂੰ ਅਕੈਡਮੀ ਤੋਂ ਫ਼ੋਨ ਆਇਆ ਕਿ ਰਜਤ ਬਹੁਤ ਜ਼ਿੱਦੀ ਹੈ। ਇਸੇ ਲਈ NIT ਦੇ ਪ੍ਰੋਫੈਸਰ ਨੇ ਉਸਨੂੰ NIT ਵਿੱਚ ਆਪਣੇ ਕੋਲ ਰੱਖਿਆ। ਪੁਲਿਸ ਦੇ ਅਨੁਸਾਰ, ਰਜਤ ਡਿਪਰੈਸ਼ਨ ਲਈ ਦਵਾਈ ਲੈ ਰਿਹਾ ਸੀ। ਰਜਤ ਨੇ ਸ਼ੁੱਕਰਵਾਰ ਨੂੰ ਐਨਆਈਟੀ ਇਮਾਰਤ ਦੀ 8ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ (postmartem) ਲਈ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਹੈ ਅਤੇ ਪੁਲਿਸ (police) ਜਾਂਚ ਕਰ ਰਹੀ ਹੈ।
Read More: Fatehgarh : ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀ ਨੇ ਹੋਸਟਲ ਦੇ ਕਮਰੇ ‘ਚ ਕੀਤੀ ਜੀਵਨ ਲੀਲਾ ਸਮਾਪਤ