July 5, 2024 1:04 am
Nishikant Dubey

ਨਿਸ਼ੀਕਾਂਤ ਦੂਬੇ ਦਾ ਸੋਨੀਆ ਗਾਂਧੀ ਨੂੰ ਸਵਾਲ, ਤੁਹਾਡੀ ਸਰਕਾਰ ਨੇ OBC ਨੂੰ ਰਾਖਵਾਂਕਰਨ ਕਿਉਂ ਨਹੀਂ ਦਿੱਤਾ ?

ਚੰਡੀਗੜ੍ਹ, 20 ਸਤੰਬਰ 2023: ਮਹਿਲਾ ਰਾਖਵਾਂਕਰਨ ਬਿੱਲ ਨੂੰ ਲੈ ਕੇ ਲੋਕ ਸਭਾ ‘ਚ ਸੋਨੀਆ ਗਾਂਧੀ ਦੇ ਭਾਸ਼ਣ ਤੋਂ ਬਾਅਦ ਭਾਜਪਾ ਸੰਸਦ ਨਿਸ਼ੀਕਾਂਤ ਦੂਬੇ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸੋਨੀਆ ਗਾਂਧੀ ਅਤੇ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਨਿਸ਼ੀਕਾਂਤ ਦੂਬੇ (Nishikant Dubey) ਨੇ ਕਿਹਾ ਕਿ ਤੁਸੀਂ ਕਿਹਾ ਸੀ ਕਿ ਰਾਜੀਵ ਗਾਂਧੀ ਨੇ ਇਸ ਬਿੱਲ ਦਾ ਸੁਪਨਾ ਦੇਖਿਆ ਸੀ, ਪਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਤੁਹਾਡੇ (ਕਾਂਗਰਸ ਸਰਕਾਰ) ਵੱਲੋਂ ਲਿਆਂਦਾ ਗਿਆ ਬਿੱਲ ਗਲਤ ਸੀ।

ਨਿਸ਼ੀਕਾਂਤ ਦੂਬੇ (Nishikant Dubey) ਨੇ ਕਿਹਾ ਕਿ ਜੇਕਰ ਓ.ਬੀ.ਸੀ. ਨੂੰ ਰਾਖਵਾਂਕਰਨ ਦੇਣਾ ਸੀ ਤਾਂ ਨਗਰ ਨਿਗਮ ਅਤੇ ਪੰਚਾਇਤੀ ਚੋਣਾਂ ‘ਚ ਕਿਉਂ ਨਹੀਂ ਦਿੱਤਾ ਗਿਆ। ਇਹ ਦੇਸ਼ ਸੰਵਿਧਾਨ ਦੁਆਰਾ ਚਲਾਇਆ ਜਾਂਦਾ ਹੈ। ਸੰਵਿਧਾਨ ਦੀ ਧਾਰਾ 243 ਡੀ ਅਤੇ ਟੀ ​​ਵਿੱਚ ਕਿਤੇ ਵੀ ਓਬੀਸੀ ਦਾ ਜ਼ਿਕਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਤੁਸੀਂ ਪੰਚਾਇਤ ਵਿੱਚ ਔਰਤਾਂ ਲਈ ਰਾਖਵੇਂਕਰਨ ਦਾ ਪ੍ਰਬੰਧ ਕੀਤਾ ਹੈ। ਫਿਰ ਤੁਸੀਂ ਓਬੀਸੀ ਨੂੰ ਇਸ ਵਿੱਚ ਰਾਖਵਾਂਕਰਨ ਕਿਉਂ ਨਹੀਂ ਦਿੱਤਾ?

ਨਿਸ਼ੀਕਾਂਤ ਦੂਬੇ ਨੇ ਸੰਵਿਧਾਨ ਦੀ ਧਾਰਾ 82 ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਜਨਗਣਨਾ ਹੋਵੇਗੀ ਅਤੇ ਉਸ ਤੋਂ ਬਾਅਦ 2026 ਤੱਕ ਪਰਿ ਸੀਮਨ ਹੋਵੇਗਾ । ਅਸੀਂ ਇਸਨੂੰ ਤੁਰੰਤ ਕਿਵੇਂ ਲਾਗੂ ਕਰ ਸਕਦੇ ਹਾਂ? ਉਨ੍ਹਾਂ ਕਿਹਾ, ਕੀ ਤੁਸੀਂ ਚਾਹੁੰਦੇ ਹੋ ਕਿ ਇਸ ਨੂੰ ਸੁਪਰੀਮ ਕੋਰਟ ਰੱਦ ਕਰ ਦੇਵੇ ਅਤੇ ਔਰਤਾਂ ਨੂੰ ਰਾਖਵਾਂਕਰਨ ਨਾ ਮਿਲੇ? ਨਿਸ਼ੀਕਾਂਤ ਨੇ ਕ੍ਰੈਡਿਟ ਵਾਰ ਨੂੰ ਲੈ ਕੇ ਕਾਂਗਰਸ ‘ਤੇ ਵੀ ਨਿਸ਼ਾਨਾ ਸਾਧਿਆ।

ਉਨ੍ਹਾਂ ਕਿਹਾ ਕਿ ਸਪਾ ਅਤੇ ਆਰਜੇਡੀ ਵਰਗੀਆਂ ਪਾਰਟੀਆਂ ਨਹੀਂ ਚਾਹੁੰਦੀਆਂ ਕਿ ਮਹਿਲਾ ਰਾਖਵਾਂਕਰਨ ਲਾਗੂ ਹੋਵੇ। ਨਿਸ਼ੀਕਾਂਤ ਨੇ ਪਾਰਟੀ ਭਾਵਨਾਵਾਂ ਤੋਂ ਉੱਪਰ ਉੱਠ ਕੇ ਮਹਿਲਾ ਰਿਜ਼ਰਵੇਸ਼ਨ ਬਿੱਲ ਦਾ ਸਮਰਥਨ ਕਰਨ ਦੀ ਅਪੀਲ ਵੀ ਕੀਤੀ।

ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੀ ਆਗੂ ਗੀਤਾ ਮੁਖਰਜੀ ਅਤੇ ਭਾਜਪਾ ਦੀ ਸੰਸਦ ਮੈਂਬਰ ਸੁਸ਼ਮਾ ਸਵਜ ਨੇ ਇਸ ਬਿੱਲ ਲਈ ਸੰਘਰਸ਼ ਕੀਤਾ। ਕਾਂਗਰਸ ਆਗੂ ਸੋਨੀਆ ਗਾਂਧੀ ਇਸ ਮੁੱਦੇ ‘ਤੇ ਸਿਹਰਾ ਲੈਣਾ ਚਾਹੁੰਦੀ ਹੈ। ਕਾਂਗਰਸ ਇੰਨੇ ਸਾਲ ਬਿੱਲ ਨਹੀਂ ਲਿਆ ਸਕੀ। ਹੁਣ ਜੇਕਰ ਪ੍ਰਧਾਨ ਮੰਤਰੀ ਮੋਦੀ ਬਿੱਲ ਲੈ ਕੇ ਆਏ ਹਨ ਤਾਂ ਉਨ੍ਹਾਂ (ਵਿਰੋਧੀ) ਦੇ ਢਿੱਡ ਵਿੱਚ ਦਰਦ ਹੋ ਰਿਹਾ ਹੈ।