July 2, 2024 9:38 pm
Sri Lanka

ਨਿਰਮਲਾ ਸੀਤਾਰਮਨ ਸ਼੍ਰੀਲੰਕਾ ਦੇ ਕਰਜ਼ ਪੁਨਰਗਠਨ ਦੀ ਪ੍ਰਕਿਰਿਆ ਦਾ ਕਰਨਗੇ ਐਲਾਨ, ਫਰਾਂਸ ਤੇ ਜਾਪਾਨ ਦੇਣਗੇ ਸਾਥ

ਚੰਡੀਗੜ੍ਹ, 12 ਅਪ੍ਰੈਲ 2023: ਸ਼੍ਰੀਲੰਕਾ (Sri Lanka) ਨੂੰ ਵਿੱਤੀ ਮਦਦ ਪ੍ਰਦਾਨ ਕਰਨ ਲਈ, ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਫਰਾਂਸ ਅਤੇ ਜਾਪਾਨ ਦੇ ਵਿੱਤ ਮੰਤਰੀ ਦੇ ਨਾਲ ਵੀਰਵਾਰ ਨੂੰ ਸ਼੍ਰੀਲੰਕਾ ਨੂੰ ਕਰਜ਼ੇ ਦੇ ਪੁਨਰਗਠਨ ਦੀ ਪ੍ਰਕਿਰਿਆ ਦਾ ਐਲਾਨ ਕਰੇਗੀ। ਤਿੰਨਾਂ ਦੇਸ਼ਾਂ ਦੇ ਵਿੱਤ ਮੰਤਰੀ ਵਾਸ਼ਿੰਗਟਨ ਵਿੱਚ ਵਿਸ਼ਵ ਬੈਂਕ ਅਤੇ ਆਈਐਮਐਫ ਦੀ ਸਾਲਾਨਾ ਬਸੰਤ ਮੀਟਿੰਗ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਨਗੇ।

ਆਈਐਮਐਫ ਨੇ ਮੰਗਲਵਾਰ ਨੂੰ ਇੱਕ ਬ੍ਰੀਫਿੰਗ ਵਿੱਚ ਕਿਹਾ ਕਿ ਜਾਪਾਨ, ਭਾਰਤ ਅਤੇ ਫਰਾਂਸ ਬਸੰਤ ਮੀਟਿੰਗ ਦੇ ਅੰਤ ਵਿੱਚ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕਰਨਗੇ। ਇਸ ਵਿੱਚ ਸ਼੍ਰੀਲੰਕਾ ਦੇ ਕਰਜ਼ੇ ਦੇ ਪੁਨਰਗਠਨ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ ਕੀਤਾ ਜਾਵੇਗਾ। ਬਿਆਨ ਵਿੱਚ ਕਿਹਾ ਗਿਆ ਹੈ ਕਿ ਤਿੰਨੇ ਦੇਸ਼ ਸ੍ਰੀਲੰਕਾ ਲਈ ਕਰਜ਼ੇ ਦੇ ਪੁਨਰਗਠਨ ਲਈ ਮਿਲ ਕੇ ਕੰਮ ਕਰ ਰਹੇ ਹਨ।

ਇਸ ਮੌਕੇ ਜਾਪਾਨ ਦੇ ਵਿੱਤ ਮੰਤਰੀ ਸ਼ੁਨਿਚੀ ਸੁਜ਼ੂਕੀ, ਫਰਾਂਸ ਦੇ ਵਿੱਤ ਮੰਤਰੀ ਬਰੂਨੋ ਲੇ ਮੈਅਰ ਅਤੇ ਭਾਰਤੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਪ੍ਰੈੱਸ ਕਾਨਫਰੰਸ ਵਿੱਚ ਸ਼ਾਮਲ ਹੋਣਗੇ। ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਅਤੇ ਸ਼੍ਰੀਲੰਕਾ ਦੇ ਵਿੱਤ ਮੰਤਰੀ ਸ਼ੇਹਾਨ ਸੇਮਾਸਿੰਘੇ ਲਾਈਵ ਸਟ੍ਰੀਮਿੰਗ ਦੁਆਰਾ ਜੁੜੇ ਹੋਣਗੇ। ਸ਼੍ਰੀਲੰਕਾ ਦੇ ਕਰਜ਼ੇ ਦੇ ਪੁਨਰਗਠਨ ਲਈ US$2.9 ਬਿਲੀਅਨ ਅਮਰੀਕੀ ਡਾਲਰ ਬੇਲਆਊਟ ਨੂੰ ਇੱਕ ਸ਼ਰਤ ਬਣਾ ਦਿੱਤਾ।