ਚੰਡੀਗੜ੍ਹ, 31 ਜਨਵਰੀ 2023: ਆਮ ਬਜਟ ਤੋਂ ਇੱਕ ਦਿਨ ਪਹਿਲਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) ਨੇ ਲੋਕ ਸਭਾ ਵਿੱਚ ਆਰਥਿਕ ਸਰਵੇਖਣ ਪੇਸ਼ ਕੀਤਾ। ਉਨ੍ਹਾਂ ਨੇ ਕਿਹਾ ਕਿ ਦੁਨੀਆ ਭਰ ‘ਚ ਆਰਥਿਕ ਮੰਦੀ ਦੇ ਸੰਕਟ ਦੇ ਬਾਵਜੂਦ ਭਾਰਤ ਦੀ ਆਰਥਿਕ ਵਿਕਾਸ ਦਰ ਅਗਲੇ ਵਿੱਤੀ ਸਾਲ ਯਾਨੀ 2023-24 ‘ਚ 6.5 ਫ਼ੀਸਦੀ ‘ਤੇ ਰਹੇਗੀ।
ਹਾਲਾਂਕਿ, ਇਹ ਮੌਜੂਦਾ ਵਿੱਤੀ ਸਾਲ ਦੇ 7 ਫ਼ੀਸਦੀ ਅਤੇ ਪਿਛਲੇ ਵਿੱਤੀ ਸਾਲ ਯਾਨੀ 2021-22 ਦੇ 8.7 ਫ਼ੀਸਦੀ ਦੇ ਅੰਕੜੇ ਤੋਂ ਘੱਟ ਹੈ। ਦੁਨੀਆ ਭਰ ‘ਚ ਮੰਦੀ ਦੀ ਆਵਾਜ਼ ਦੇ ਬਾਵਜੂਦ ਭਾਰਤ ਦੀ ਆਰਥਿਕ ਵਿਕਾਸ ਦਰ ਅਗਲੇ ਵਿੱਤੀ ਸਾਲ ਯਾਨੀ 2023-24 ‘ਚ 6.5 ਫ਼ੀਸਦੀ ‘ਤੇ ਰਹੇਗੀ। ਹਾਲਾਂਕਿ, ਇਹ ਮੌਜੂਦਾ ਵਿੱਤੀ ਸਾਲ ਦੇ 7 ਫ਼ੀਸਦੀ ਅਤੇ ਪਿਛਲੇ ਵਿੱਤੀ ਸਾਲ ਯਾਨੀ 2021-22 ਦੇ 8.7 ਫ਼ੀਸਦੀ ਦੇ ਅੰਕੜੇ ਤੋਂ ਘੱਟ ਹੈ।
ਇਹ ਅੰਕੜੇ ਮੰਗਲਵਾਰ ਨੂੰ ਲੋਕ ਸਭਾ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) ਵੱਲੋਂ ਪੇਸ਼ ਕੀਤੇ ਗਏ ਆਰਥਿਕ ਸਰਵੇਖਣ 2022-23 ਵਿੱਚ ਸਾਹਮਣੇ ਆਏ ਹਨ। ਇਸ ‘ਚ ਵਿਕਾਸ ਦਰ ਘੱਟ ਰਹਿਣ ਦਾ ਅੰਦਾਜ਼ਾ ਲਗਾਇਆ ਗਿਆ ਹੈ ਪਰ ਇਸ ਦੇ ਬਾਵਜੂਦ ਭਾਰਤ ਦੁਨੀਆ ‘ਚ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਵਾਲੇ ਪ੍ਰਮੁੱਖ ਦੇਸ਼ਾਂ ‘ਚ ਬਣਿਆ ਰਹੇਗਾ।
ਆਰਥਿਕ ਸਰਵੇਖਣ ‘ਚ ਕਿਹਾ ਗਿਆ ਹੈ ਕਿ ਕੋਰੋਨਾ ਦੇ ਦੌਰ ਤੋਂ ਬਾਅਦ ਭਾਰਤੀ ਅਰਥਵਿਵਸਥਾ ਦੀ ਰਿਕਵਰੀ ਦੂਜੇ ਦੇਸ਼ਾਂ ਦੇ ਮੁਕਾਬਲੇ ਤੇਜ਼ੀ ਨਾਲ ਹੋਈ ਹੈ। ਇਹ ਘਰੇਲੂ ਮੰਗ ਅਤੇ ਪੂੰਜੀ ਨਿਵੇਸ਼ ਵਧਣ ਕਾਰਨ ਸੰਭਵ ਹੋਇਆ ਹੈ। ਹਾਲਾਂਕਿ, ਸਰਵੇਖਣ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਦੁਨੀਆ ਭਰ ਵਿੱਚ ਕੀਮਤਾਂ ਵਧਣ ਨਾਲ ਚਾਲੂ ਖਾਤੇ ਦਾ ਘਾਟਾ ਵਧ ਸਕਦਾ ਹੈ। ਇਸ ਨਾਲ ਰੁਪਏ ‘ਤੇ ਦਬਾਅ ਪੈ ਸਕਦਾ ਹੈ।
ਜੇਕਰ ਅਮਰੀਕੀ ਫੈਡਰਲ ਰਿਜ਼ਰਵ ਵਿਆਜ ਦਰਾਂ ‘ਚ ਵਾਧਾ ਕਰਦਾ ਹੈ ਤਾਂ ਰੁਪਏ ਦੀ ਕੀਮਤ ਡਿੱਗ ਸਕਦੀ ਹੈ। ਲੰਬੇ ਸਮੇਂ ਵਿੱਚ ਕਰਜ਼ਾ ਮਹਿੰਗਾ ਹੋ ਸਕਦਾ ਹੈ। ਭਾਰਤ ਖਰੀਦ ਸ਼ਕਤੀ ਸਮਾਨਤਾ ਦੇ ਮਾਮਲੇ ਵਿੱਚ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਹੈ ਅਤੇ ਐਕਸਚੇਂਜ ਦਰ ਦੇ ਮਾਮਲੇ ਵਿੱਚ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ।