ਚੰਡੀਗੜ੍ਹ, 25 ਦਸੰਬਰ 2024: ਰਾਸ਼ਟਰੀ ਸੁਰੱਖਿਆ ਏਜੰਸੀ (NIA) ਨੇ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਪੀਲੀਭੀਤ ‘ਚ 2 ਦਿਨ ਪਹਿਲਾਂ ਹੋਏ ਪੁਲਿਸ ਮੁਕਾਬਲੇ ‘ਚ ਕਥਿਤ ਤੌਰ ‘ਤੇ ਸ਼ਾਮਲ ਫਤਿਹ ਸਿੰਘ ਬਾਗੀ ਦੇ ਤਰਨ ਤਾਰਨ ਸਥਿਤ ਘਰ ‘ਤੇ ਪਹੁੰਚੀ ਹੈ | ਫਤਿਹ ਸਿੰਘ ਬਾਗੀ ਇਸ ਸਮੇਂ ਯੂ.ਕੇ. ਦੀ ਫੌਜ ਦਾ ਹਿੱਸਾ ਹੈ ਅਤੇ ਉਥੇ ਫੌਜ ‘ਚ ਕੰਮ ਕਰਦੇ ਹਨ |
ਐਨ.ਆਈ.ਏ ਨੇ ਇਹ ਛਾਪੇਮਾਰੀ ਤਰਨਤਾਰਨ ਦੇ ਪਿੰਡ ਮੀਆਂਪੁਰ ‘ਚ ਕੀਤੀ ਹੈ । ਮੰਗਲਵਾਰ ਸਵੇਰੇ ਜਦੋਂ ਛਾਪੇਮਾਰੀ ਹੋਈ ਤਾਂ ਪੂਰੇ ਪਿੰਡ ‘ਚ ਦਹਿਸ਼ਤ ਫੈਲ ਗਈ। ਮਿਲੀ ਜਾਣਕਾਰੀ ਮੁਤਾਬਕ ਫਤਿਹ ਸਿੰਘ ਬਾਗੀ ਦੀ ਮਾਤਾ ਅਤੇ ਪਿਤਾ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ।
ਐਨਆਈਏ (NIA) ਨੇ ਤਰਨਤਾਰਨ ਦੇ ਪਿੰਡ ਸਰਾਏ ਅਮਾਨਤ ਖਾਂ ਤੋਂ ਵੀ ਬਾਗੀ ਬਾਰੇ ਸਾਰੀ ਜਾਣਕਾਰੀ ਹਾਸਲ ਕੀਤੀ ਅਤੇ ਫਿਰ ਟੀਮ ਦਿੱਲੀ ਲਈ ਰਵਾਨਾ ਹੋ ਗਈ। ਇਸ ਤੋਂ ਇਲਾਵਾ ਪੰਜਾਬ ਪੁਲਿਸ ਵੀ ਬਾਗੀ ਦਾ ਪਤਾ ਲਗਾਉਣ ਲਈ ਆਪਣੇ ਪੱਧਰ ‘ਤੇ ਕੰਮ ਕਰ ਰਹੀ ਹੈ।
ਜਿਕਰਯੋਗ ਹੈ ਕਿ ਯੂਪੀ ਅਤੇ ਪੰਜਾਬ ਪੁਲਿਸ ਨੇ ਉੱਤਰ ਪ੍ਰਦੇਸ਼ ਦੇ (Pilibhit) ਪੀਲੀਭੀਤ ਜ਼ਿਲ੍ਹੇ ‘ਚ ਪੁਲਿਸ ਮੁਕਾਬਲੇ ‘ਚ ਕੇਜੈੱਡ ਐੱਫ ਦੇ ਤਿੰਨ ਵਿਕਅਤੀਆਂ ਨੂੰ ਮਾਰ ਦਿੱਤਾ ਸੀ | ਪੁਲਿਸ ਮੁਤਾਬਕ ਮੌਕੇ ਤੋਂ ਦੋ ਏਕੇ-47 ਅਤੇ ਦੋ ਪਿਸਤੌਲ ਬਰਾਮਦ ਹੋਏ ਹਨ। ਪੁਲਿਸ ਮੁਤਾਬਕ ਇਨ੍ਹਾਂ ਤਿੰਨਾਂ ਨੇ ਗੁਰਦਾਸਪੁਰ ਚੌਕੀ ‘ਤੇ ਗ੍ਰੇਨੇਡ ਸੁੱਟਿਆ ਸੀ।
Read More : Uttar Pradesh: ਪੰਜਾਬ ‘ਚ ਬ.ਲਾ.ਸ.ਟ, UP ‘ਚ ਐ.ਨ.ਕਾ.ਊਂ.ਟ.ਰ