NIA

NIA ਵਲੋਂ ਬਠਿੰਡਾ ਦੀ ਚੰਦਸਰ ਬਸਤੀ ‘ਚ ਛਾਪੇਮਾਰੀ, ਜੇਮਸ ਖੋਖਰ ਨਾਂ ਦੇ ਵਿਅਕਤੀ ਨੂੰ ਕੀਤਾ ਰਾਊਂਡਅਪ

ਚੰਡੀਗੜ੍ਹ,17 ਮਈ 2023: ਰਾਸ਼ਟਰੀ ਜਾਂਚ ਏਜੰਸੀ (NIA) ਨੇ ਬਠਿੰਡਾ ਦੀ ਚੰਦਸਰ ਬਸਤੀ ਅਤੇ ਰਾਮਾ ਮੰਡੀ ਵਿੱਚ ਛਾਪੇਮਾਰੀ ਕੀਤੀ। ਐਨ.ਆਈ.ਏ. ਦੀ ਟੀਮ ਨੇ ਜੇਮਸ ਖੋਖਰ ਨਾਂ ਦੇ ਵਿਅਕਤੀ ਨੂੰ ਰਾਊਂਡਅਪ ਕੀਤਾ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ |ਦੂਜੇ ਪਾਸੇ ਰਾਮਾ ਮੰਡੀ ਦੇ ਪਿੰਡ ਬੰਗੀ ਨਿਹਾਲ ਸਿੰਘ ਵਾਲਾ ਵਿੱਚ 2 ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਹੈ। ਇੱਥੋਂ NIA ਅਤੇ ਪੰਜਾਬ ਪੁਲਿਸ ਦੀ ਟੀਮ 2 ਜਣਿਆਂ ਨੂੰ ਪੁੱਛਗਿੱਛ ਲਈ ਆਪਣੇ ਨਾਲ ਲੈ ਗਈ ਹੈ।

ਪਰ ਅਜੇ ਤੱਕ ਅਧਿਕਾਰਿਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪੁਲਿਸ ਸੂਤਰਾਂ ਅਨੁਸਾਰ ਇਹ ਲੋਕ ਗੈਂਗਸਟਰਾਂ ਅਤੇ ਕਥਿਤ ਤੌਰ ‘ਤੇ ਅੱਤਵਾਦੀਆਂ ਨਾਲ ਜੁੜੇ ਹੋਣ ਦੇ ਸੁਰਾਗ ਮਿਲੇ ਹਨ। ਖਾਸ ਤੌਰ ‘ਤੇ ਇਨ੍ਹਾਂ ਲੋਕਾਂ ਦੇ ਅੱਤਵਾਦੀ ਫੰਡਿੰਗ ਨਾਲ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ।

Scroll to Top