ਮੋਗਾ, 12 ਮਾਰਚ 2024: ਮੋਗਾ ਜ਼ਿਲੇ ਦੇ ਪਿੰਡ ਬਿਲਾਸਪੁਰ ਅਤੇ ਚੁਗਾਵਾ ‘ਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਸਵੇਰੇ 4.30 ਵਜੇ ਛਾਪੇਮਾਰੀ ਕਰਕੇ ਪੁੱਛਗਿੱਛ ਕੀਤੀ ਹੈ ।ਦੱਸਿਆ ਜਾ ਰਿਹਾ ਹੈ ਕਿ ਪਿੰਡ ਬਿਲਾਸਪੁਰ ‘ਚ ਰਵਿੰਦਰ ਸਿੰਘ ਤੋਂ ਮੋਬਾਇਲ ਸਿਮ ਬਾਰੇ ਪੁੱਛਗਿੱਛ ਕੀਤੀ ਹੈ ।
ਇਸਦੇ ਨਾਲ ਹੀ ਪਿੰਡ ਚੁਗਾਵਾ ਦੇ ਰਹਿਣ ਵਾਲੇ ਰਾਮ ਸਿੰਘ ਦੇ ਘਰ ਵੀ ਰਾਮ ਸਿੰਘ ਦੀ ਮਾਂ ਅਤੇ ਘਰਵਾਲੀ ਤੋਂ ਪੁੱਛਗਿੱਛ ਕੀਤੀ ਹੈ |ਰਾਮ ਸਿੰਘ ਘਰ ਵਿੱਚ ਮੌਜੂਦ ਨਹੀਂ ਸ, ਦੱਸਿਆ ਜਾ ਰਿਹਾ ਹੈ ਕਿ ਰਾਮ ਸਿੰਘ ਦੇ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ ਅਤੇ ਉਸ ਨੇ ਦੋ ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਉਹ ਛੇ ਮਹੀਨੇ ਪਹਿਲਾਂ ਹੀ ਆਪਣੇ ਪਿੰਡ ਚੁਗਾਵਾ ਆਇਆ ਸੀ ਅਤੇ ਹੁਣ ਦਿਹਾੜੀਦਾਰ ਵਜੋਂ ਕੰਮ ਕਰਦਾ ਹੈ, ਇਸ ਪੁੱਛਗਿੱਛ ਦੌਰਾਨ ਐਨ.ਆਈ.ਏ (NIA) ਦੀ ਟੀਮ ਨੇ ਕਿਸੇ ਨੂੰ ਹਿਰਾਸਤ ‘ਚ ਨਹੀਂ ਲਿਆ ਅਤੇ ਨਾ ਹੀ ਕੋਈ ਦਸਤਵੇਜ਼ ਕਬਜ਼ੇ ਲਿਆ |