22 ਜੂਨ 2025: ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਪੰਜਾਬ ਪੁਲਿਸ ਚੌਕੀਆਂ (POLICE STATION) ਨੂੰ ਨਿਸ਼ਾਨਾ ਬਣਾਉਣ ਦੇ ਮਾਮਲੇ ਵਿੱਚ ਜਤਿੰਦਰ ਸਿੰਘ ਉਰਫ਼ ਜੋਤੀ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਹੈ। ਜਤਿੰਦਰ ਨੂੰ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਅੱਤਵਾਦੀ ਲਖਬੀਰ ਸਿੰਘ ਉਰਫ਼ ਲੰਡਾ ਅਤੇ ਬਦਨਾਮ ਗੈਂਗਸਟਰ ਪਵਿੱਤਰ ਬਟਾਲਾ ਦਾ ਕਰੀਬੀ ਸਾਥੀ ਦੱਸਿਆ ਜਾਂਦਾ ਹੈ।
ਪੰਜਾਬ ਦੇ ਗੁਰਦਾਸਪੁਰ (gurdaspur) ਜ਼ਿਲ੍ਹੇ ਦੇ ਰਹਿਣ ਵਾਲੇ ਜਤਿੰਦਰ ਨੂੰ ਐਨਆਈਏ ਨੇ 23 ਦਸੰਬਰ 2024 ਨੂੰ ਮੁੰਬਈ ਤੋਂ ਗ੍ਰਿਫ਼ਤਾਰ ਕੀਤਾ ਸੀ। ਇਹ ਕਾਰਵਾਈ ਕੇਸ ਨੰਬਰ ਆਰਸੀ-21/2023/ਐਨਆਈਏ/ਡੀਐਲਆਈ ਤਹਿਤ ਕੀਤੀ ਗਈ ਸੀ। ਐਨਆਈਏ ਦੀ ਜਾਂਚ ਵਿੱਚ ਖੁਲਾਸਾ ਹੋਇਆ ਕਿ ਜਤਿੰਦਰ ਮੱਧ ਪ੍ਰਦੇਸ਼ ਤੋਂ ਪੰਜਾਬ ਵਿੱਚ ਗੈਂਗਸਟਰਾਂ ਨੂੰ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਵਿੱਚ ਸ਼ਾਮਲ ਸੀ। ਉਹ ਇਹ ਹਥਿਆਰ ਪਵਿੱਤਰ ਬਟਾਲਾ ਦੇ ਜ਼ਮੀਨੀ ਸੰਚਾਲਕਾਂ ਨੂੰ ਪਹੁੰਚਾ ਰਿਹਾ ਸੀ।
ਪਵਿੱਤਰ ਬਟਾਲਾ ਘੋਸ਼ਿਤ ਅੱਤਵਾਦੀ ਲਖਬੀਰ ਸਿੰਘ ਉਰਫ਼ ਲੰਡਾ ਦਾ ਕਰੀਬੀ ਹੈ ਅਤੇ ਉਸਦੀ ਵਿਦੇਸ਼ੀ ਟੀਮ ਪੰਜਾਬ ਵਿੱਚ ਬੈਠੇ ਜਤਿੰਦਰ ਨੂੰ ਨਿਰਦੇਸ਼ ਦਿੰਦੀ ਸੀ। ਇਨ੍ਹਾਂ ਹਥਿਆਰਾਂ ਦੀ ਵਰਤੋਂ ਪੰਜਾਬ ਵਿੱਚ ਬੀਕੇਆਈ ਦੇ ਅੱਤਵਾਦੀ-ਅਪਰਾਧਿਕ ਇਰਾਦਿਆਂ ਨੂੰ ਅੱਗੇ ਵਧਾਉਣ ਲਈ ਕੀਤੀ ਜਾ ਰਹੀ ਸੀ।
Read More: Raid: NIA ਨੇ ਸਵੇਰੇ-ਸਵੇਰੇ ਇੰਨ੍ਹਾਂ ਜ਼ਿਲ੍ਹਿਆਂ ‘ਚ ਮਾਰਿਆ ਛਾਪਾ