ਚੰਡੀਗੜ੍ਹ, 11 ਮਾਰਚ 2025: ਰਾਸ਼ਟਰੀ ਜਾਂਚ ਏਜੰਸੀ (NIA) ਨੇ ਬੀਤੇ ਦਿਨ ਦਿੱਲੀ ਦੀ ਇੱਕ ਅਦਾਲਤ ‘ਚ ਸੁਣਵਾਈ ਦੌਰਾਨ ਦਾਅਵਾ ਕੀਤਾ ਹੈ ਕਿ ਤਹੱਵੁਰ ਰਾਣਾ (Tahawwur Rana) ਮੁੰਬਈ ਵਰਗੇ ਦੇਸ਼ ਦੇ ਹੋਰ ਸ਼ਹਿਰਾਂ ‘ਚ ਅੱ.ਤ.ਵਾ.ਦੀ ਹਮਲੇ ਕਰਨ ਦੀ ਸਾਜ਼ਿਸ਼ ਰਚ ਰਿਹਾ ਸੀ। ਐਨਆਈਏ ਨੇ ਇਹ ਦਾਅਵਾ ਵਿਸ਼ੇਸ਼ ਜੱਜ ਚੰਦਰਜੀਤ ਸਿੰਘ ਦੀ ਅਦਾਲਤ ‘ਚ ਕੀਤਾ। ਇਸ ਦੌਰਾਨ ਸੁਣਵਾਈ ਤੋਂ ਬਾਅਦ ਅਦਾਲਤ ਨੇ ਤਹੱਵੁਰ ਰਾਣਾ ਨੂੰ 18 ਦਿਨਾਂ ਲਈ ਐਨਆਈਏ ਹਿਰਾਸਤ ‘ਚ ਭੇਜ ਦਿੱਤਾ।
ਅਦਾਲਤ ਦੇ ਹੁਕਮ ‘ਚ ਐਨਆਈਏ ਨੂੰ ਹਰ 24 ਘੰਟਿਆਂ ਬਾਅਦ ਤਹੱਵੁਰ ਰਾਣਾ ਦੀ ਡਾਕਟਰੀ ਜਾਂਚ ਕਰਨ ਅਤੇ ਉਸਨੂੰ ਬਦਲਵੇਂ ਦਿਨਾਂ ‘ਤੇ ਆਪਣੇ ਵਕੀਲ ਨੂੰ ਮਿਲਣ ਦੀ ਆਗਿਆ ਦੇਣ ਦਾ ਹੁਕਮ ਦਿੱਤਾ। ਹਾਲਾਂਕਿ, ਇਹ ਮੁਲਾਕਾਤ ਸਿਰਫ਼ ਐਨਆਈਏ ਅਧਿਕਾਰੀ ਦੀ ਮੌਜੂਦਗੀ ‘ਚ ਹੀ ਹੋਵੇਗੀ।
ਅਦਾਲਤ ‘ਚ ਸੁਣਵਾਈ ਦੌਰਾਨ ਐਨਆਈਏ ਨੇ ਦਲੀਲ ਦਿੱਤੀ ਕਿ ਮੁੰਬਈ ਹਮਲਿਆਂ ਦੀ ਪੂਰੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ, ਵਿਸਥਾਰ ਨਾਲ ਪੁੱਛਗਿੱਛ ਦੀ ਲੋੜ ਹੋਵੇਗੀ ਅਤੇ ਤਹੱਵੁਰ ਨੂੰ ਘਟਨਾ ਵਾਲੀ ਜਗ੍ਹਾ ‘ਤੇ ਦੁਬਾਰਾ ਲਿਜਾ ਕੇ ਸੀਨ ਰੀਕਰੇਟ ਕਰਨ ਲਿਜਾਣ ਦੀ ਜ਼ਰੂਰਤ ਹੈ। ਸੁਣਵਾਈ ਦੌਰਾਨ ਐਨਆਈਏ ਦੇ ਡੀਆਈਜੀ, ਇੱਕ ਆਈਜੀ ਅਤੇ ਦਿੱਲੀ ਪੁਲਿਸ ਦੇ ਪੰਜ ਡੀਸੀਪੀ ਅਦਾਲਤ ‘ਚ ਮੌਜੂਦ ਸਨ।
ਜਿਕਰਯੋਗ ਹੈ ਕਿ ਤਹਵੁਰ ਰਾਣਾ ਨੂੰ ਵੀਰਵਾਰ ਨੂੰ ਅਮਰੀਕਾ ਤੋਂ ਭਾਰਤ ਹਵਾਲੇ ਕਰ ਦਿੱਤਾ ਗਿਆ। ਮੁੰਬਈ ਹਮਲੇ ਦੇ ਸਾਜ਼ਿਸ਼ਕਰਤਾ ਤਹੱਵੁਰ ਰਾਣਾ ਨੂੰ ਭਾਰਤ ਲਿਆਉਣਾ ਭਾਰਤ ਲਈ ਇੱਕ ਵੱਡੀ ਕੂਟਨੀਤਕ ਜਿੱਤ ਮੰਨਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ 2008 ਦੇ ਮੁੰਬਈ ਅੱ.ਤ.ਵਾ.ਦੀ ਹਮਲੇ ‘ਚ 166 ਜਣਿਆਂ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਸੈਂਕੜੇ ਜਣੇ ਜ਼ਖਮੀ ਹੋਏ ਸਨ। ਇਸ ਹਮਲੇ ‘ਚ ਕਈ ਪੁਲਿਸ ਅਫਸਰ ਅਤੇ ਮੁਲਾਜ਼ਮ ਸ਼ਹੀਦ ਹੋ ਗਏ ਸਨ, ਜਿਨ੍ਹਾਂ ‘ਚ ਮੁੰਬਈ ਪੁਲਿਸ ਦੇ ਤਿੰਨ ਸੀਨੀਅਰ ਅਧਿਕਾਰੀ ਵੀ ਸ਼ਾਮਲ ਸਨ। ਇਹ ਭਿਆਨਕ ਹਮਲਾ ਅੱ.ਤ.ਵਾ.ਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ 10 ਅੱ.ਤ.ਵਾ.ਦੀਆਂ ਨੇ ਕੀਤਾ ਸੀ, ਜੋ ਪਾਕਿਸਤਾਨ ਤੋਂ ਆਏ ਸਨ। ਇਨ੍ਹਾਂ ਅੱ.ਤ.ਵਾ.ਦੀਆਂ ਚੋਂ ਇੱਕ ਅਜਮਲ ਕਸਾਬ ਨੂੰ ਜ਼ਿੰਦਾ ਫੜ ਲਿਆ ਸੀ ਅਤੇ 2012 ‘ਚ ਕਸਾਬ ਨੂੰ ਫਾਂਸੀ ਦੇ ਦਿੱਤੀ ਸੀ।
Read More: Tahawwur Rana India: ਮੁੰਬਈ ਹ.ਮ.ਲੇ ਦੇ ਮਸਟਰਮਾਈਂਡ ਨੂੰ ਲਿਆਂਦਾ ਗਿਆ ਭਾਰਤ, ਦਿੱਲੀ ਪਹੁੰਚਿਆ ਵਿਸ਼ੇਸ਼ ਜਹਾਜ਼