Site icon TheUnmute.com

NGT ਨੇ ਮੋਹਾਲੀ ਦੇ ਵਣ ਖੇਤਰ ’ਚ ਦਰਖ਼ਤਾਂ ਦੀ ਨਜਾਇਜ਼ ਕਟਾਈ ਸਬੰਧੀ ਪਟੀਸ਼ਨ ਰੱਦ

Telangana government

ਚੰਡੀਗੜ੍ਹ 12 ਮਾਰਚ 2022: ਰਾਸ਼ਟਰੀ ਗ੍ਰੀਨ ਟ੍ਰਿਬਿਊਨਲ (NGT) ਨੇ ਮੋਹਾਲੀ ਜ਼ਿਲ੍ਹੇ ਦੇ ਵਣ ਖੇਤਰ ‘ਚ ਦਰਖਤਾਂ ਦੀ ਨਜਾਇਜ਼ ਕਟਾਈ ਕੀਤੇ ਜਾਣ ਸਬੰਧੀ ਦਾਇਰ ਕੀਤੀ ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ । ਪਟੀਸ਼ਨ ਕਰਤਾ ਦਾ ਕਹਿਣਾ ਸੀ ਕਿ ਇਸ ਮਾਮਲੇ ‘ਚ ਇਕ ਜਨਹਿਤ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਚੱਲ ਰਹੀ ਹੈ। ਇਸ ਸੰਬੰਧ ‘ਚ ਪੀਆਈਐਲ ‘ਚ ਕਿਹਾ ਗਿਆ ਹੈ ਕਿ ਮੋਹਾਲੀ ਜਿਲ੍ਹੇ ਦੇ ਸਿਸਵਾਂ ‘ਚ ਪੰਚਾਇਤੀ ਜ਼ਮੀਨ ‘ਚ ਲੱਗੇ ਖਰ ਦੇ ਦਰਖਤਾਂ ਦੀ ਨਜਾਇਜ਼ ਕਟਾਈ ਕੀਤੀ ਜਾ ਰਹੀ ਹੈ ਅਤੇ ਵਣ ਖੇਤਰ ‘ਚ ਨਜਾਇਜ਼ ਗਤੀਵਿਧੀਆਂ ਚੱਲ ਰਹੀਆਂ ਹਨ।

ਇਸ ਸੰਬੰਧ ‘ਚ ਐਨਜੀਟੀ (NGT) ਬੈਂਚ ਨੇ ਕਿਹਾ ਕਿ ਬਿਨੈਕਾਰ ਨੇ ਅਥਾਰਿਟੀ ਸਾਹਮਣੇ ਪੀਆਈਐਲ ਦੀ ਕਾਪੀ ਪੇਸ਼ ਨਹੀਂ ਕੀਤੀ। ਐਨਜੀਟੀ ਨੇ ਕਿਹਾ ਕਿ ਪੀਆਈਐਲ ਦੀ ਕਾਪੀ ਪੇਸ਼ ਨਾ ਕੀਤੇ ਜਾਣ ਕਾਰਨ ਉਨ੍ਹਾਂ ਨੂੰ ਨਹੀਂ ਪਤਾ ਕਿ ਜਨਹਿਤ ਪਟੀਸ਼ਨ ‘ਚ ਬਿਨੈਕਾਰ ਦੀ ਸ਼ਿਕਾਇਤ ਵੀ ਸ਼ਾਮਲ ਹੈ ਜਾਂ ਨਹੀਂ।

Exit mobile version