Sidhu Moosewala

ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਅਗਲੀ ਸੁਣਵਾਈ 30 ਨਵੰਬਰ ਨੂੰ, ਪੰਜ ਮੁਲਜ਼ਮਾਂ ਨੂੰ ਫਿਜੀਕਲ ਤੌਰ ‘ਤੇ ਕੀਤਾ ਪੇਸ਼

ਮਾਨਸਾ, 16 ਨਵੰਬਰ 2023: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਕਤਲ ਮਾਮਲੇ ਵਿੱਚ ਅੱਜ 25 ਮੁਲਜ਼ਮਾਂ ਦੀ ਮਾਨਸਾਂ ਦੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ੀ ਹੋਈ, ਜਿਨ੍ਹਾਂ ਵਿੱਚੋਂ ਪੰਜ ਨੂੰ ਫਿਜੀਕਲ ਤੌਰ ‘ਤੇ ਪੇਸ਼ ਕੀਤਾ ਗਿਆ ਅਤੇ ਇਸ ਮਾਮਲੇ ਦੀ ਹੁਣ ਅਗਲੀ ਤਾਰੀਖ਼ 30 ਨਵੰਬਰ ਨੂੰ ਤੈਅ ਕੀਤੀ ਗਈ ਹੈ।

ਪੇਸ਼ੀ ਦੌਰਾਨ ਪੰਜ ਨੂੰ ਫਿਜੀਕਲ ਤੌਰ ‘ਤੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ, ਜਿਨ੍ਹਾਂ ਵਿੱਚ ਜਗਤਾਰ ਸਿੰਘ, ਚਰਨਜੀਤ ਸਿੰਘ, ਕੇਸ਼ਵ, ਮੋਨੂ ਡਾਂਗਰ ਅਤੇ ਅਰਸ਼ਦ ਖਾਨ ਸ਼ਾਮਲ ਸਨ ਜਦੋਂ ਕਿ ਬਾਕੀ ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪੇਸ਼ ਕੀਤਾ ਗਿਆ ਹੈ। ਦੂਜੇ ਮੂਸੇਵਾਲਾ (Sidhu Moosewala) ਕਤਲ ਮਾਮਲੇ ਦੇ ਮੁਲਜ਼ਮਾਂ ਵੱਲੋਂ ਅੱਜ ਬਠਿੰਡਾ ਤੋਂ ਇੱਕ ਵਕੀਲ ਲਾਰੈਂਸ ਬਿਸ਼ਨੋਈ ਸਮੇਤ 10 ਵਿਅਕਤੀਆਂ ਦਾ ਵਕਾਲਤਨਾਮਾ ਲੈ ਕੇ ਪੇਸ਼ ਹੋਏ ਅਤੇ ਜਗਤਾਰ ਸਿੰਘ ਦਾ ਮਾਨਸਾ ਦੇ ਵਕੀਲ ਵਕਾਲਤਨਾਮਾ ਲੈ ਕੇ ਪੇਸ਼ ਹੋਏ ਮਾਨਸਾ ਦੀ ਮਾਨਯੋਗ ਅਦਾਲਤ ਨੇ ਪੇਸ਼ੀ ਦੀ ਤਾਰੀਖ਼ ਅਗਲੀ 30 ਨਵੰਬਰ ਤੈਅ ਕੀਤੀ ਗਈ ਅਤੇ ਬਚਾਅ ਪੱਖ ਦੇ ਵਕੀਲਾਂ ਨੂੰ ਚਾਰਜ ਤੇ ਬਹਿਸ ਕਰਨ ਦੇ ਲਈ ਵੀ ਆਦੇਸ਼ ਜਾਰੀ ਕੀਤੇ ਗਏ ਹਨ |

ਅਦਾਲਤ ਨੇ ਬਚਾਅ ਪੱਖ ਦੇ ਵਕੀਲਾਂ ਨੇ ਕਿਹਾ ਕਿ ਜੇਕਰ 30 ਨਵੰਬਰ ਨੂੰ ਬਹਿਸ ਨਾ ਕਰ ਪਾਏ ਤਾਂ ਉਹ ਚਾਰਜ ਫਰੇਮ ਕਰਨ ਦੇ ਲਈ ਮਜ਼ਬੂਰ ਹੋਣਗੇ | ਉੱਧਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਅਦਾਲਤ ਦੇ ਬਾਹਰ ਅੱਜ ਉਮੀਦ ਲੈ ਕੇ ਪਹੁੰਚੇ ਸੀ ਕਿ ਸਾਰਿਆਂ ਨੂੰ ਫਿਜੀਕਲ ਤੌਰ ‘ ਪੇਸ਼ ਕੀਤਾ ਜਾਵੇਗਾ, ਪਰ ਪੰਜ ਜਣਿਆਂ ਨੂੰ ਹੀ ਫਿਜ਼ੀਕਲ ਤੌਰ ‘ਤੇ ਪੇਸ਼ ਕੀਤਾ ਗਿਆ | ਉਨਾਂ ਨੇ ਉਮੀਦ ਵੀ ਜਤਾਈ ਕੇ ਅਗਲੀ 30 ਨਵੰਬਰ ਨੂੰ ਸ਼ਾਇਦ ਸਾਰਿਆਂ ਨੂੰ ਹੀ ਫਿਜ਼ੀਕਲ ਤੌਰ ‘ਤੇ ਪੇਸ਼ ਕੀਤਾ ਜਾ ਸਕੇ ਅਤੇ ਕੇਸ ਦਾ ਚਾਰਜ ਫਰੇਮ ਹੋ ਸਕੇ।

 

Scroll to Top