ਨਿਤਿਨ ਗਡਕਰੀ

ਦੋਪਹੀਆ ਵਾਹਨਾਂ ‘ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਪੂਰੀ ਤਰ੍ਹਾਂ ਗਲਤ: ਨਿਤਿਨ ਗਡਕਰੀ

ਦੇਸ਼, 26 ਜੂਨ 2025: ਸ਼ੋਸ਼ਲ ਮੀਡੀਆ ‘ਤੇ ਦੋਪਹੀਆ ਵਾਹਨਾਂ (two-wheelers) ‘ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਵਾਇਰਲ ਹੋ ਰਹੀਆਂ ਹਨ। ਹਾਲਾਂਕਿ, ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ (Nitin Gadkari) ਨੇ ਇਸ ‘ਤੇ ਸਪੱਸ਼ਟੀਕਰਨ ਦਿੱਤਾ ਹੈ ਅਤੇ ਇਨ੍ਹਾਂ ਰਿਪੋਰਟਾਂ ਨੂੰ ਝੂਠਾ ਦੱਸਿਆ ਹੈ। ਗਡਕਰੀ ਦਾ ਕਹਿਣਾ ਹੈ ਕਿ ਇਹ ਰਿਪੋਰਟਾਂ ਗੁੰਮਰਾਹਕੁੰਨ ਅਤੇ ਪੂਰੀ ਤਰ੍ਹਾਂ ਗਲਤ ਹਨ।

ਨਿਤਿਨ ਗਡਕਰੀ

ਨਿਤਿਨ ਗਡਕਰੀ (Nitin Gadkari) ਨੇ ਆਪਣੇ ਐਕਸ ਹੈਂਡਲ ‘ਤੇ ਪੋਸਟ ਕੀਤਾ ਅਤੇ ਲਿਖਿਆ ਕਿ “ਕੁਝ ਮੀਡੀਆ ਸੰਗਠਨ ਦੋਪਹੀਆ ਵਾਹਨਾਂ ‘ਤੇ ਟੋਲ ਟੈਕਸ ਲਗਾਉਣ ਬਾਰੇ ਗੁੰਮਰਾਹਕੁੰਨ ਖ਼ਬਰਾਂ ਫੈਲਾ ਰਹੇ ਹਨ। ਅਜਿਹਾ ਕੋਈ ਫੈਸਲਾ ਪ੍ਰਸਤਾਵਿਤ ਨਹੀਂ ਹੈ। ਦੋਪਹੀਆ ਵਾਹਨਾਂ ਲਈ ਟੋਲ ਛੋਟ ਪੂਰੀ ਤਰ੍ਹਾਂ ਜਾਰੀ ਰਹੇਗੀ। ਸਨਸਨੀ ਪੈਦਾ ਕਰਨ ਲਈ ਸੱਚਾਈ ਦੀ ਜਾਂਚ ਕੀਤੇ ਬਿਨਾਂ ਗੁੰਮਰਾਹਕੁੰਨ ਖ਼ਬਰਾਂ ਫੈਲਾਉਣਾ ਚੰਗੀ ਪੱਤਰਕਾਰੀ ਦੀ ਨਿਸ਼ਾਨੀ ਨਹੀਂ ਹੈ। ਮੈਂ ਇਸਦੀ ਨਿੰਦਾ ਕਰਦਾ ਹਾਂ।”

ਇਸ ਦੇ ਨਾਲ ਹੀ NHAI ਨੇ ਐਕਸ ਹੈਂਡਲ ‘ਤੇ ਇਨ੍ਹਾਂ ਰਿਪੋਰਟਾਂ ਬਾਰੇ ਇੱਕ ਬਿਆਨ ਵੀ ਜਾਰੀ ਕੀਤਾ ਹੈ। NHAI ਨੇ ਕਿਹਾ, “ਮੀਡੀਆ ਦੇ ਕੁਝ ਹਿੱਸਿਆਂ ‘ਚ ਰਿਪੋਰਟਾਂ ਆਈਆਂ ਹਨ ਕਿ ਭਾਰਤ ਸਰਕਾਰ ਦੋਪਹੀਆ ਵਾਹਨਾਂ ‘ਤੇ ਉਪਭੋਗਤਾ ਫੀਸ ਲਗਾਉਣ ਦੀ ਯੋਜਨਾ ਬਣਾ ਰਹੀ ਹੈ। NHAI ਇਹ ਸਪੱਸ਼ਟ ਕਰਨਾ ਚਾਹੁੰਦਾ ਹੈ ਕਿ ਅਜਿਹਾ ਕੋਈ ਪ੍ਰਸਤਾਵ ਵਿਚਾਰ ਅਧੀਨ ਨਹੀਂ ਹੈ।

ਦੋਪਹੀਆ ਵਾਹਨਾਂ ਲਈ ਟੋਲ ਫੀਸ ਲਗਾਉਣ ਦੀ ਕੋਈ ਯੋਜਨਾ ਨਹੀਂ ਹੈ।” ਵਾਇਰਲ ਹੋ ਰਹੀਆਂ ਖ਼ਬਰਾਂ ‘ਚ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ NHAI 15 ਜੁਲਾਈ, 2025 ਤੋਂ ਸਾਰੇ ਰਾਸ਼ਟਰੀ ਰਾਜਮਾਰਗਾਂ ‘ਤੇ ਦੋਪਹੀਆ ਵਾਹਨਾਂ ਤੋਂ ਟੋਲ ਵਸੂਲਣ ਦੀ ਯੋਜਨਾ ਬਣਾ ਰਿਹਾ ਹੈ। ਜਿਕਰਯੋਗ ਹੈ ਕਿ ਹੁਣ ਤੱਕ ਰਾਸ਼ਟਰੀ ਰਾਜਮਾਰਗਾਂ ‘ਤੇ ਦੋਪਹੀਆ ਵਾਹਨਾਂ ਨੂੰ ਟੋਲ ਮੁਕਤ ਰੱਖਿਆ ਗਿਆ ਹੈ।

Read More: ਵਾਹਨਾਂ ਦੇ ਹੌਰਨ ਵੱਜਣ ‘ਤੇ ਆਵੇਗੀ ਢੋਲਕ, ਤਬਲਾ ਤੇ ਬੰਸਰੀ ਦੀ ਆਵਾਜ਼, ਨਿਤਿਨ ਗਡਕਰੀ ਦਾ ਨਵਾਂ ਵਿਚਾਰ

Scroll to Top