ਚੰਡੀਗੜ੍ਹ, 20 ਦਸੰਬਰ 2023: ਨਿਊਜ਼ੀਲੈਂਡ ਦੀ ਰਾਜਧਾਨੀ ਆਕਲੈਂਡ ਦੇ ਵਲੰਗਿਟਨ ਏਅਰਪੋਰਟ (Wellington Airport) ਅਥਾਰਟੀ ਵੱਲੋਂ ਲਗਾਤਾਰ ਨਿਊਜੀਲੈਂਡ ਵਾਸੀਆਂ ਨੂੰ ਏਅਰਪੋਰਟ ਦੇ ਨਾਂ ‘ਤੇ ਹੋਣ ਵਾਲੇ ਫੇਸਬੁੱਕ ਧੋਖਾਧੜੀ ਬਾਰੇ ਸਾਵਧਾਨ ਕੀਤਾ ਜਾ ਰਿਹਾ ਹੈ। ਸੀਨ ਸੰਬੰਧੀ ਵਲੰਗਿਟਨ ਏਅਰਪੋਰਟ ਦਾ ਕਹਿਣਾ ਹੈ ਕਿ ਏਅਰਪੋਰਟ ਦੇ ਨਾਂ ‘ਤੇ ਸਕੈਮਰ ਯਾਤਰੀਆਂ ਦੇ ਗੁਆਚੇ ਸਮਾਨ ਦੀ ਸਸਤੀ ਸੇਲ ਵਾਲਾ ਪੇਜ਼ ਵਿਖਾ ਕੇ ਨਿਊਜੀਲੈਂਡ ਵਾਸੀਆਂ ਨੂੰ ਠੱਗਣ ਦੀ ਕੋਸ਼ਿਸ਼ ਕਰ ਰਹੇ ਹਨ।
ਏਅਰਪੋਰਟ (Wellington Airport) ਅਥਾਰਟੀ ਦੇ ਮੁਤਾਬਕ ਜਦੋਂ ਤੱਕ ਅਜਿਹੇ ਫੇਸਬੁੱਕ ਪੇਜ ਬਾਰੇ ਰਿਪੋਰਟ ਕੀਤਾ ਜਾਂਦਾ ਹੈ ਜਾਂ ਫੇਸਬੁੱਕ ਵੱਲੋਂ ਉਸ ਜਾਅਲੀ ਪੇਜ ਨੂੰ ਡਾਊਨ ਕੀਤਾ ਜਾਂਦਾ ਹੈ, ਤੱਦ ਤੱਕ ਕਿਸੇ ਹੋਰ ਨਾਂ ‘ਤੇ ਨਾਲ ਇੱਕ ਹੋਰ ਅਜਿਹਾ ਪੇਜ ਠੱਗ ਤਿਆਰ ਕਰ ਲੈਂਦੇ ਹਨ। ਏਅਰਪੋਰਟ ਅਥਾਰਟੀ ਦਾ ਸਾਫ ਤੌਰ ‘ਤੇ ਕਹਿਣਾ ਹੈ ਕਿ ਯਾਤਰੀਆਂ ਦੇ ਗੁਆਚੇ ਸਮਾਨ ਦੀ ਉਹ ਸੇਲ ਨਹੀਂ ਲਗਾ ਸਕਦੇ ਤੇ ਅਜਿਹਾ ਕੋਈ ਵੀ ਪੇਜ ਦੇਖੇ ਜਾਣ ‘ਤੇ ਉਹ ਫੇਸਬੁੱਕ ਨੂੰ ਸੂਚਿਤ ਕੀਤਾ ਜਾਵੇ ।