ਆਕਲੈਂਡ (ਨਿਊਜ਼ੀਲੈਂਡ) 21 ਮਈ 2025: ਪੰਜਾਬੀ ਮਾਂ ਬੋਲੀ ਦੇ ਮਸ਼ਹੂਰ ਗਾਇਕ ਲਖਵਿੰਦਰ ਵਡਾਲੀ (Sufi singer Lakhwinder Wadali) ਅੱਜ ਆਪਣੇ ਨਿਊਜ਼ੀਲੈਂਡ ਟੂਰ (New Zealand Tour) 2025 ਲਈ ਆਕਲੈਂਡ ਏਅਰਪੋਰਟ ਪਹੁੰਚ ਗਏ ਹਨ। ਦੱਸ ਦੇਈਏ ਕਿ ਉਹ ਆਪਣੇ ਖਾਸ ਅੰਦਾਜ਼, ਰੂਹਾਨੀ ਗਾਇਕੀ ਅਤੇ ਲੋਕ-ਸੰਗੀਤ ਰਾਹੀਂ ਵਿਦੇਸ਼ੀ ਪੰਜਾਬੀਆਂ ਦੇ ਦਿਲ ਜਿੱਤਣ ਆਏ ਹਨ। ਅੱਜ ਉਹ ਆਕਲੈਂਡ ਏਅਰਪੋਰਟ ਪਹੁੰਚੇ ਜਿੱਥੇ ਉਨ੍ਹਾਂ ਦਾ ਭਰਵਾਂ ਸੁਆਗਤ ਕੀਤਾ ਗਿਆ ਹੈ।
ਦੱਸ ਦੇਈਏ ਕਿ ਉਨ੍ਹਾਂ ਦੇ ਨਿਊਜ਼ੀਲੈਂਡ ਦੌਰੇ ਦੀ ਸ਼ੁਰੂਆਤ ਕੱਲ 22 ਮਈ ਨੂੰ ਕ੍ਰਾਈਸਟਚਰਚ ਦੇ ਕ੍ਰਾਈਸਚਰਚ ਟਾਊਨ ਹਾਲ ਵਿਖੇ ਹੋਣ ਵਾਲੇ ਸ਼ੋਅ ਨਾਲ ਹੋਵੇਗੀ। ਇਸ ਤੋਂ ਬਾਅਦ ਉਹ 24 ਮਈ ਨੂੰ ਆਕਲੈਂਡ ਦੇ ਡਿਊਲ ਡਰੌਪ ਇਵੈਂਟ ਸੈਂਟਰ ‘ਚ ਆਪਣਾ ਦੂਜਾ ਪਰਫਾਰਮੈਂਸ ਦੇਣਗੇ। ਟੂਰ ਦਾ ਆਖਰੀ ਸ਼ੋਅ 25 ਮਈ ਨੂੰ ਰੋਟਰੂਆ ਦੇ ਸਰ ਹੋਵਰਡ ਮੌਰਿਸਨ ਸੈਂਟਰ ‘ਚ ਹੋਏਗਾ।
ਲਖਵਿੰਦਰ ਵਡਾਲੀ (Lakhwinder Wadali) ਵੱਡੇ ਸੂਫੀ ਘਰਾਣੇ ਤੋਂ ਸਬੰਧਤ ਹਨ ਅਤੇ ਉਨ੍ਹਾਂ ਦੀ ਗਾਇਕੀ ਵਿਚ ਰੂਹਾਨੀਅਤ, ਪਿਆਰ ਤੇ ਸੰਦੇਸ਼ ਨਜ਼ਰ ਆਉਂਦੇ ਹਨ। ਉਹ ਆਪਣੇ ਪਿਤਾ ਅਤੇ ਉਸਤਾਦ ਪਦਮ ਸ਼੍ਰੀ ਪੁਰਸਕਾਰ ਵਿਜੇਤਾ ਪੂਰਨਚੰਦ ਵਡਾਲੀ ਦੇ ਰਸਤੇ ਤੇ ਤੁਰ ਰਹੇ ਹਨ।ਪ੍ਰਸ਼ੰਸਕ ਉਨ੍ਹਾਂ ਦੇ ਸ਼ੋਜ਼ ਲਈ ਕਾਫੀ ਉਤਸ਼ਾਹਤ ਹਨ ਅਤੇ ਇਨ੍ਹਾਂ ਦੇ ਸ਼ੋਅ ਦੀਆਂ ਟਿਕਟਾਂ ਵੀ ਕਾਫੀ ਤੇਜ਼ੀ ਨਾਲ ਵਿਕੀਆਂ ਹਨ।
Read More: Patiala Heritage Festival-2025: ਗਾਇਕ ਲਖਵਿੰਦਰ ਵਡਾਲੀ ਨੇ ਸੱਭਿਆਚਾਰਕ ਤੇ ਸੂਫ਼ੀ ਗਾਇਕੀ ਨਾਲ ਬੰਨ੍ਹਿਆ ਰੰਗ