ਚੰਡੀਗੜ੍ਹ, 27 ਨਵੰਬਰ 2023: ਨਿਊਜ਼ੀਲੈਂਡ (New Zealand) ਦੀ ਨਵੀਂ ਸਰਕਾਰ ਨੇ ਤੰਬਾਕੂ ਅਤੇ ਸਿਗਰੇਟ ‘ਤੇ ਲੱਗੀ ਪਾਬੰਦੀ ਹਟਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਲੋਕਾਂ ਨੂੰ ਟੈਕਸ ਤੋਂ ਰਾਹਤ ਮਿਲੇਗੀ।
ਦਰਅਸਲ, ਦਸੰਬਰ 2022 ਵਿੱਚ, ਨਿਊਜ਼ੀਲੈਂਡ ਦੀ ਸੰਸਦ ਵਿੱਚ ਤੰਬਾਕੂ ਅਤੇ ਸਿਗਰੇਟ ‘ਤੇ ਪਾਬੰਦੀ ਲਗਾਉਣ ਵਾਲਾ ਸਮੋਕ ਮੁਕਤ ਵਾਤਾਵਰਣ ਐਕਟ ਪਾਸ ਕੀਤਾ ਗਿਆ ਸੀ। ਇਸ ਤਹਿਤ 2008 ਤੋਂ ਬਾਅਦ ਪੈਦਾ ਹੋਏ ਲੋਕ ਕਿਸੇ ਵੀ ਤਰ੍ਹਾਂ ਦੇ ਸਿਗਰਟਨੋਸ਼ੀ ਉਤਪਾਦ ਨਹੀਂ ਖਰੀਦ ਸਕਦੇ ਸਨ। ਹੁਣ ‘ਦਿ ਗਾਰਡੀਅਨ’ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਨਿਊਜ਼ੀਲੈਂਡ ਦੀ ਨਵੀਂ ਸਰਕਾਰ ਤੰਬਾਕੂ ਅਤੇ ਸਿਗਰੇਟ ‘ਤੇ ਪਾਬੰਦੀ ਲਗਾਉਣ ਵਾਲੇ ਇਸ ਕਾਨੂੰਨ ਨੂੰ ਖ਼ਤਮ ਕਰ ਦੇਵੇਗੀ।