ਨਿਊਜ਼ੀਲੈਂਡ, 20 ਜਨਵਰੀ, 2024: ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਵਿੱਚ ਅੱਜ ਸ਼ਾਮ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ ਹਨ | ਜਿਓਨੇਟ ਨੇ ਦੱਸਿਆ ਕਿ ਭੂਚਾਲ ਸ਼ਾਮ 5.25 ਵਜੇ ਵੇਲਿੰਗਟਨ ਤੋਂ 35 ਕਿਲੋਮੀਟਰ ਦੱਖਣ-ਪੱਛਮ ਵਿੱਚ ਆਇਆ ਹੈ। ਇਸਦੀ ਤੀਬਰਤਾ 4.7 ਸੀ ਅਤੇ ਇਹ 8 ਕਿਲੋਮੀਟਰ ਦੀ ਡੂੰਘਾਈ ਤੋਂ ਪੈਦਾ ਹੋਇਆ ਸੀ। ਭੂਚਾਲ ਦਾ ਕੇਂਦਰ ਦੱਖਣ-ਪੱਛਮ ਵਿੱਚ ਸ਼ਹਿਰ ਤੋਂ 35 ਕਿਲੋਮੀਟਰ ਦੂਰ ਦੱਸਿਆ ਜਾ ਰਿਹਾ ਹੈ। ਫਿਲਹਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਨਹੀਂ |
ਇਸਦੇ ਨਾਲ ਹੀ ਭੂਚਾਲ (Earthquake) ਨੂੰ ਫੈਂਗਰਾਏ ਅਤੇ ਸੈਡਨ ਤੱਕ ਵੀ ਮਹਿਸੂਸ ਕੀਤਾ ਗਿਆ ਹੈ। ਕਰੀਬ 8500 ਲੋਕਾਂ ਨੇ ਇਸ ਨੂੰ ਜੀਓਨੈੱਟ ‘ਤੇ ਮਹਿਸੂਸ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਬਰਹਮਪੋਰ ਦੇ ਇੱਕ ਨਿਵਾਸੀ ਨੇ ਹੇਰਾਲਡ ਨੂੰ ਦੱਸਿਆ ਕਿ ਭੂਚਾਲ ਨੇ ਉਸਦੀ ਰਸੋਈ ਵਿੱਚ ਹਲਚਲ ਮਚਾ ਦਿੱਤੀ ਜਦੋਂ ਉਹ ਰਾਤ ਦਾ ਖਾਣਾ ਬਣਾ ਰਿਹਾ ਸੀ |