ਗਾਇਕਾ ਜ਼ੁਬੀਨ ਗਰਗ

ਗਾਇਕਾ ਜ਼ੁਬੀਨ ਗਰਗ ਮਾਮਲੇ ‘ਚ ਆਇਆ ਨਵਾਂ ਮੋੜ, ਚਚੇਰਾ ਭਰਾ ਗ੍ਰਿਫ਼ਤਾਰ

ਅਸਾਮ, 08 ਅਕਤੂਬਰ 2025: ਅਸਾਮ ਪੁਲਿਸ ਦੇ ਡੀਐਸਪੀ ਸੰਦੀਪਨ ਗਰਗ ਨੂੰ ਬੁੱਧਵਾਰ ਨੂੰ ਗਾਇਕਾ ਜ਼ੁਬੀਨ ਗਰਗ ਦੀ ਮੌਤ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸੰਦੀਪਨ ਗਰਗ ਜ਼ੁਬੀਨ ਗਰਗ ਦਾ ਚਚੇਰਾ ਭਰਾ ਹੈ ਅਤੇ ਹਾਦਸੇ ਸਮੇਂ ਸਿੰਗਾਪੁਰ ‘ਚ ਗਾਇਕਾ ਨਾਲ ਸੀ। ਸੰਦੀਪਨ ਦੀ ਗ੍ਰਿਫ਼ਤਾਰੀ ਦਾ ਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ। ਹਾਲਾਂਕਿ, ਅਧਿਕਾਰੀ ਨੇ ਦੱਸਿਆ ਕਿ ਜ਼ੁਬੀਨ ਦੀ ਮੌਤ ਦੇ ਸਬੰਧ ‘ਚ ਪਿਛਲੇ ਕੁਝ ਦਿਨਾਂ ਤੋਂ ਸੰਦੀਪਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ।

ਇਸ ਮਾਮਲੇ ‘ਚ ਇਹ ਪੰਜਵੀਂ ਗ੍ਰਿਫ਼ਤਾਰੀ ਹੈ। ਇਸ ਤੋਂ ਪਹਿਲਾਂ, ਨੌਰਥ ਈਸਟ ਇੰਡੀਆ ਫੈਸਟੀਵਲ ਦੇ ਮੁੱਖ ਪ੍ਰਬੰਧਕ ਸ਼ਿਆਮਕਾਨੂ ਮਹੰਤ, ਗਾਇਕ ਦੇ ਮੈਨੇਜਰ ਸਿਧਾਰਥ ਸ਼ਰਮਾ ਅਤੇ ਉਨ੍ਹਾਂ ਦੇ ਦੋ ਬੈਂਡ ਮੈਂਬਰਾਂ, ਸ਼ੇਖਰ ਜੋਤੀ ਗੋਸਵਾਮੀ ਅਤੇ ਅੰਮ੍ਰਿਤ ਪ੍ਰਭਾ ਮਹੰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਜ਼ੁਬੀਨ ਗਰਗ ਦੀ ਮੌਤ 19 ਸਤੰਬਰ ਨੂੰ ਸਿੰਗਾਪੁਰ ‘ਚ ਹੋਈ ਸੀ। ਗਾਇਕ ਨੌਰਥ ਈਸਟ ਇੰਡੀਆ ਫੈਸਟੀਵਲ ਲਈ ਸਿੰਗਾਪੁਰ ਗਿਆ ਸੀ, ਜੋ ਕਿ 20 ਸਤੰਬਰ ਨੂੰ ਹੋਣ ਵਾਲਾ ਸੀ, ਜਿੱਥੇ ਉਸਨੇ ਇੱਕ ਵਾਟਰ ਐਡਵੈਂਚਰ ਐਕਟੀਵਿਟੀ ‘ਚ ਹਿੱਸਾ ਲਿਆ। ਦਾਅਵਾ ਕੀਤਾ ਗਿਆ ਸੀ ਕਿ ਉਸਦੀ ਮੌਤ ਇੱਕ ਸਕੂਬਾ ਡਾਈਵਿੰਗ ਹਾਦਸੇ ‘ਚ ਹੋਈ।

Read More: ਸਿੰਗਾਪੁਰ ਪੁਲਿਸ ਨੇ ਭਾਰਤ ਨੂੰ ਸੌਂਪੀ ਜ਼ੁਬੀਨ ਗਰਗ ਦੀ ਪੋਸਟਮਾਰਟਮ ਰਿਪੋਰਟ

Scroll to Top