July 4, 2024 11:45 pm
New Solar Policy 2024

ਦਿੱਲੀ ਸਰਕਾਰ ਨੇ ਲਿਆਂਦੀ ਨਵੀਂ ਸੋਲਰ ਨੀਤੀ, ਬਿਜਲੀ ਦਾ ਬਿੱਲ ਆਵੇਗਾ ਜ਼ੀਰੋ

ਚੰਡੀਗੜ੍ਹ, 29 ਜਨਵਰੀ 2024: ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਰਾਜਧਾਨੀ ਵਿੱਚ ਲੋਕਾਂ ਨੂੰ ਨਵੀਂ ਸੋਲਰ ਨੀਤੀ 2024 (New Solar Policy 2024) ਬਾਰੇ ਜਾਣਕਾਰੀ ਦਿੱਤੀ ਹੈ । ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਪੂਰੀ ਯੋਜਨਾ ਦੱਸੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ 2016 ਵਿੱਚ ਸੋਲਰ ਨੀਤੀ ਪਾਸ ਕੀਤੀ ਸੀ। ਇਸ ਨੂੰ ਪੂਰੇ ਦੇਸ਼ ਵਿੱਚ ਸਭ ਤੋਂ ਪ੍ਰਗਤੀਸ਼ੀਲ ਸੋਲਰ ਨੀਤੀ ਮੰਨਿਆ ਗਿਆ ਸੀ। ਇਸ ਨੇ ਸੂਰਜੀ ਊਰਜਾ ਦੀ ਨੀਂਹ ਰੱਖੀ ਹੈ। ਦਿੱਲੀ ਸਰਕਾਰ ਨੇ ਨਵੀਂ ਸੋਲਰ ਨੀਤੀ 2024 ਲਾਗੂ ਕਰ ਦਿੱਤੀ ਹੈ। ਇਸਦੇ ਨਾਲ ਹੀ ਦਿੱਲੀ ਸਰਕਾਰ ਨੇ ਇਸ ਨੀਤੀ ‘ਚ ਸਬਸਿਡੀ ਦੇਣ ਦਾ ਐਲਾਨ ਕੀਤਾ ਹੈ |

ਕੇਜਰੀਵਾਲ ਨੇ ਕਿਹਾ ਹੁਣ ਤੱਕ 2016 ਦੀ ਨੀਤੀ ਲਾਗੂ ਸੀ, ਇਹ ਦੇਸ਼ ਦੀ ਸਭ ਤੋਂ ਪ੍ਰਗਤੀਸ਼ੀਲ ਨੀਤੀ ਸੀ। ਦਿੱਲੀ ਵਿੱਚ 200 ਯੂਨਿਟ ਤੱਕ ਦੀ ਬਿਜਲੀ ਮੁਫ਼ਤ ਹੈ, 400 ਯੂਨਿਟ ਤੱਕ ਬਿਜਲੀ ਦਾ ਅੱਧਾ ਬਿੱਲ ਅਤੇ ਇਸ ਤੋਂ ਵੱਧ ਦਾ ਪੂਰਾ ਬਿੱਲ ਚਾਰਜ ਕੀਤਾ ਜਾਂਦਾ ਹੈ। ਨਵੀਂ ਸੋਲਰ ਨੀਤੀ (New Solar Policy 2024)  ਦੇ ਤਹਿਤ, ਜੋ ਲੋਕ ਆਪਣੀ ਛੱਤ ‘ਤੇ ਸੋਲਰ ਪੈਨਲ ਲਗਾਉਂਦੇ ਹਨ, ਉਨ੍ਹਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਹੋਵੇਗਾ, ਚਾਹੇ ਉਹ ਕਿੰਨੇ ਯੂਨਿਟ ਬਿਜਲੀ ਦੀ ਖਪਤ ਕਰਦੇ ਹਨ। ਇਸ ਨਾਲ ਤੁਸੀਂ ਹਰ ਮਹੀਨੇ 700-900 ਰੁਪਏ ਕਮਾ ਸਕਦੇ ਹੋ।