Site icon TheUnmute.com

ਚਰਨਜੀਤ ਸਿੰਘ ਚੰਨੀ ਦੀ ਕੈਬਨਿਟ ‘ਚ ਨਵੇਂ ਸੰਭਾਵਿਤ ਚੇਹਰੇ ਆ ਸਕਦੇ ਹਨ

ਚਰਨਜੀਤ ਸਿੰਘ ਚੰਨੀ

ਚੰਡੀਗੜ੍ਹ, 23 ਸਤੰਬਰ 2021 : ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਤੇ ਓ.ਪੀ. ਸੋਨੀ ਦੇ ਉਪ ਮੁੱਖ ਮੰਤਰੀ ਬਣ ਜਾਣ ਤੋਂ ਬਾਅਦ ਹੁਣ ਸੱਭ ਨਜ਼ਰਾਂ ਮੰਤਰੀ ਮੰਡਲ ਦੀ ਬਣਾਈ ਜਾਣ ਵਾਲੀ ਨਵੀਂ ਟੀਮ ’ਤੇ ਟਿਕੀਆਂ ਹੋਈਆਂ ਹਨ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਮਿਲੀ ਹੈ ਕਿ ਅੱਜ ਦੀ ਬੈਠਕ ਦੇ ਵਿੱਚ ਕਈ ਮੰਤਰੀਆਂ ਦੇ ਤਬਾਦਲੇ ਕੀਤੇ ਜਾ ਸਕਦੇ ਹਨ, ਕੁਝ ਨਵੇਂ ਮੰਤਰੀ ਕੈਬਨਿਟ ‘ਚ ਦਾਖ਼ਲ ਹੋ ਸਕਦੇ ਹਨ | ਨਵੇਂ ਕੈਬਨਿਟ ‘ਚੋ ਬਲਬੀਰ ਸਿੰਘ ਸਿੱਧੂ, ਸਾਧੂ ਸਿੰਘ ਧਰਮਸੋਤ,ਰਾਣਾ ਗੁਰਮੀਤ ਸਿੰਘ ਸੋਢੀ ਅਤੇ ਬ੍ਰਹਮ ਮੋਹਿੰਦਰਾ ਦੀ ਜਗ੍ਹਾ ਰਾਜ ਕੁਮਾਰ ਵੇਰਕਾ, ਪਰਗਟ ਸਿੰਘ, ਸੁਰਜੀਤ ਧੀਮਾਨ, ਰਾਜਾ ਵੜਿੰਗ, ਗੁਰਕੀਰਤ ਕੋਟਲੀ ਅਤੇ ਸੰਗਤ ਸਿੰਘ ਗਿਲਜੀਆਂ ਦੀ ਕੈਬਨਿਟ ਦੇ ਵਿੱਚ ਐਂਟਰੀ ਹੋ ਸਕਦੀ ਹੈ | ਇਸ ਵੀ ਕਿਹਾ ਜਾ ਰਿਹਾ ਹੈ ਕਿ ਮਾਝੇ ਦੇ ਧਰਤੀ ਤੋਂ ਕੋਈ ਵਿਸ਼ੇਸ਼ ਵਿਅਕਤੀ ਕੈਬਨਿਟ ਦੇ ਵਿੱਚ ਆ ਸਕਦਾ ਹੈ |

Exit mobile version