ਚੰਡੀਗੜ੍ਹ, 12 ਜੁਲਾਈ 2024: ਪੰਜਾਬ ਪੁਲਿਸ ਨੇ ਸਨਰੂਫ (SUNROOF) ਵਾਲੀਆਂ ਗੱਡੀਆਂ ਲਈ ਨਵੇਂ ਹੁਕਮ ਜਾਰੀ ਕੀਤੇ ਹਨ | ਪੁਲਿਸ ਮੁਤਾਬਕ ਜੇਕਰ ਕੋਈ SUNROOFਵਾਲੀਆਂ ਗੱਡੀਆਂ ਤੋਂ ਸਿਰ ਬਾਹਰ ਕੱਢ ਕੇ ਰੋਡ ‘ਤੇ ਘੁੰਮਦਾ ਹੈ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਜਾਰੀ ਹੁਕਮਾਂ ‘ਚ ਕਿਹਾ ਗਿਆ ਹੈ ਕਿ ਨੈਸ਼ਨਲ ਹਾਈਵੇਅ, ਸਟੇਟ ਹਾਈਵੇਅ ਅਤੇ ਸਿਟੀ ‘ਚ ਸ਼ੋਰ ਸ਼ਰਾਬਾ ਹੁੰਦਾ ਅਤੇ ਜਿਸ ਨਾਲ ਡਰਾਇਵਰ ਜਾਂ ਉਨ੍ਹਾਂ ਦੇ ਮਾਤਾ-ਪਿਤਾ ਦਾ ਧਿਆਨ ਭਟਕ ਜਾਂਦਾ ਹੈ | ਜਿਸ ਨਾਲ ਐਕਸੀਡੈਂਟ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ | ਪੁਲਿਸ ਨੇ ਮੁਲਜਮਾਂ ਨੂੰ ਹਦਾਇਤ ਕੀਤੀ ਹੈ ਕਿ ਜੇਕਰ ਕੋਈ ਵਹੀਕਲ/ਕਾਰ ਦੌਰਾਨੇ ਚੈਕਿੰਗ SUNROOF ਵਾਲੀਆਂ ਗੱਡੀਆਂ ਨੋਟਿਸ ‘ਚ ਆਉਂਦੀ ਹੈ ਤਾਂ ਉਸ ਦੇ ਖ਼ਿਲਾਫ਼ ਮੋਟਰ ਵਹੀਕਲ ਐਕਟ ਤਹਿਤ ਕਾਰਵਾਈ ਕੀਤੀ ਜਾਵੇ |
ਨਵੰਬਰ 23, 2024 7:13 ਪੂਃ ਦੁਃ