ਚੰਡੀਗੜ੍ਹ, 16 ਜੂਨ 2023: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਅਫ਼ਸਰਾਂ ਨਾਲ ਮੀਟਿੰਗ ਕੀਤੀ ਅਤੇ ਸੂਬੇ ‘ਚ ਸੈਕੰਡਰੀ ਸਿਹਤ ਸਹੂਲਤਾਂ ਨੂੰ ਲੈ ਕੇ ਖਾਸ ਤੌਰ ‘ਤੇ ਚਰਚਾ ਹੋਈ | ਮੁੱਖ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ ਕਿ ਅਸੀਂ ਜਲਦ ਹੀ ਪੰਜਾਬ ‘ਚ ਨਵੇਂ ਹੈਲਥ ਕੇਅਰ ਸੈਂਟਰ (Health Care Centers) ਖੋਲ੍ਹਣ ਜਾ ਰਹੇ ਹਾਂ | ਜੋ ਕਿ ਆਧੁਨਿਕ ਤਕਨੀਕ ਨਾਲ ਲੈਸ ਹੋਣਗੇ ਤੇ ਵਿਭਾਗ ਨੂੰ ਅਗਲੇ ਕੁੱਝ ਮਹੀਨਿਆਂ ‘ਚ ਹੀ ਇਹ ਸੈਂਟਰ ਲੋਕਾਂ ਨੂੰ ਸਮਰਪਿਤ ਕਰਨ ਨੂੰ ਕਿਹਾ ਗਿਆ ਹੈ | ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣੀਆਂ ਸਾਡੀ ਗਾਰੰਟੀ ਹੈ ਜੋ ਅਸੀਂ ਪੂਰੀ ਕਰ ਰਹੇ ਹਾਂ |
ਜਨਵਰੀ 19, 2025 5:28 ਪੂਃ ਦੁਃ