11 ਦਸੰਬਰ 2024: ਪੰਜਾਬ ਸਰਕਾਰ (punjab goverment) ਨੇ ਅੱਜ ਪਲੇਵੇਅ (playways schools) ਸਕੂਲਾਂ ਸਬੰਧੀ ਨਵੀਆਂ ਹਦਾਇਤਾਂ (New Guidelines) ਜਾਰੀ ਕੀਤੀਆਂ ਹਨ। ਦੱਸ ਦੇਈਏ ਕਿ ਕੈਬਨਿਟ ਮੰਤਰੀ(dr: baljit kaur cabinet minister) ਡਾ: ਬਲਜੀਤ ਕੌਰ ਦੇ ਵਲੋਂ ਇਹ ਹਦਾਇਤਾਂ (Guidelines) ਜਾਰੀ ਕੀਤੀਆਂ ਗਈਆਂ ਹਨ, ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਕੂਲਾਂ (schools) ਵਿਚ ਖੇਡਣ ਲਈ ਥਾਂ ਹੋਣੀ ਚਾਹੀਦੀ ਹੈ ਅਤੇ ਇਸ ਦੇ ਨਾਲ ਹੀ ਸਕੂਲਾਂ ਵਿਚ ਕੈਮਰੇ (camers) ਵੀ ਲਗਾਏ ਜਾਣੇ ਚਾਹੀਦੇ ਹਨ| ਉਨ੍ਹਾਂ ਹੀ ਅੱਗੇ ਕਿਹਾ ਕਿ ਪਲੇਵੇਅ (playways )ਪ੍ਰਬੰਧਕਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਕੂਲ ਦੀ ਹੱਦ ਬੱਚਿਆਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੋਵੇ ਅਤੇ ਸਕੂਲ ਵਿੱਚ ਲੜਕੀਆਂ ਅਤੇ ਲੜਕਿਆਂ ਲਈ ਵੱਖਰੇ ਪਖਾਨੇ (toilet) ਦਾ ਪ੍ਰਬੰਧ ਕੀਤਾ ਜਾਵੇ।
ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਪਲੇਵੇਅ ਸਕੂਲਾਂ(playways schools) ਵਿੱਚ ਇੱਕ ਅਧਿਆਪਕ(teachers) ਨੂੰ ਸਿਰਫ਼ 20 ਬੱਚਿਆਂ ਨੂੰ ਪੜ੍ਹਾਉਣ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਰਜਿਸਟਰਡ ਪਲੇਵੇਅ ਸਕੂਲ ਵਿੱਚ ਹੀ ਭੇਜਣ। ਉਨ੍ਹਾਂ ਇਹ ਵੀ ਕਿਹਾ ਕਿ ਛੋਟੇ ਬੱਚਿਆਂ ਨੂੰ ਥੱਪੜ ਮਾਰਨਾ ਜਾਂ ਝਿੜਕਣਾ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ। ਕੋਈ ਵੀ ਅਧਿਆਪਕ ਛੋਟੇ ਬਚਿਆ ਨੂੰ ਝਿੜਕ ਅਤੇ ਮਾਰ ਨਹੀਂ ਸਕਦਾ ਹੈ|
Read more: School Holiday: ਪੰਜਾਬ ਸਰਕਾਰ ਵੱਲੋਂ ਸਕੂਲਾਂ ‘ਚ ਸਰਦੀਆਂ ਦੀ ਛੁੱਟੀਆਂ ਦਾ ਐਲਾਨ