22 ਮਾਰਚ 2025: ਭਾਰਤ ਸਰਕਾਰ (bharat sarkar) ਨੇ ਅਮਰੀਕਾ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ (indian student) ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਸਰਕਾਰ ਨੇ ਕਿਹਾ ਹੈ ਕਿ ਵਿਦਿਆਰਥੀਆਂ ਨੂੰ ਅਮਰੀਕੀ ਕਾਨੂੰਨਾਂ (america law) ਦੀ ਪਾਲਣਾ ਕਰਨੀ ਚਾਹੀਦੀ ਹੈ। ਸਰਕਾਰ ਨੇ ਇਹ ਦਿਸ਼ਾ-ਨਿਰਦੇਸ਼ ਅਮਰੀਕਾ ਵਿੱਚ ਇੱਕ ਭਾਰਤੀ ਵਿਦਿਆਰਥੀ ਬਦਰ ਖਾਨ ਸੂਰੀ ਦੀ ਗ੍ਰਿਫਤਾਰੀ ਅਤੇ ਵਿਦਿਆਰਥਣ ਰੰਜਿਨੀ ਸ਼੍ਰੀਨਿਵਾਸਨ ਨੂੰ ਕੈਨੇਡਾ ਭੇਜੇ ਜਾਣ ਤੋਂ ਬਾਅਦ ਜਾਰੀ ਕੀਤੇ ਹਨ।
ਬਦਰ ਖਾਨ ‘ਤੇ ਹਮਾਸ ਦਾ ਪ੍ਰਚਾਰ ਫੈਲਾਉਣ ਦਾ ਦੋਸ਼ ਸੀ, ਜਦੋਂ ਕਿ ਰੰਜੀਨੀ ਦਾ ਵੀਜ਼ਾ (visa) ਉਸ ਸਮੇਂ ਰੱਦ ਕਰ ਦਿੱਤਾ ਗਿਆ ਸੀ ਜਦੋਂ ਉਸਨੇ ਫਲਸਤੀਨ ਪੱਖੀ ਰੈਲੀ ਵਿੱਚ ਹਿੱਸਾ ਲਿਆ ਸੀ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਸੀ ਕਿ ਦੋਵਾਂ ਵਿਦਿਆਰਥੀਆਂ ਨੇ ਮਦਦ ਲਈ ਅਮਰੀਕਾ ਵਿੱਚ ਭਾਰਤੀ ਦੂਤਾਵਾਸ ਨਾਲ ਸੰਪਰਕ ਨਹੀਂ ਕੀਤਾ ਸੀ।