ਚੰਡੀਗੜ੍ਹ, 8 ਜਨਵਰੀ 2024: ਹਰਿਆਣਾ ਦੇ ਟ੍ਰਾਂਸਪੋਰਟ ਅਤੇ ਉੱਚੇਰੀ ਸਿਖਿਆ ਮੰਤਰੀ ਮੂਲਚੰਦ ਸ਼ਰਮਾ ਨੇ ਟ੍ਰਾਂਸਲੇਸ਼ਨਲ ਸਿਹਤ ਵਿਗਿਆਨ ਅਤੇ ਤਕਨਾਲੋਜੀ ਸੰਸਥਾ (ਟੀਐਚਐਸਟੀਆਈ) ਵਿਚ 17 ਜਨਵਰੀ ਤੋਂ 20 ਜਨਵਰੀ ਤਕ ਪ੍ਰਬੰਧਿਤ ਹੋਣ ਵਾਲੇ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਅੱਜ ਸਮਾਗਮ ਦਾ ਕਰਟਨ ਰੇਜਰ ਜਾਰੀ ਕੀਤਾ ਅਤੇ ਸੰਸਥਾਨ ਵਿਚ ਮੌਜੂਦ ਨੌਜਵਾਨ ਵਿਗਿਆਨਕਾਂ ਨੁੰ ਸੰਬੋਧਿਤ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਨੇ ਬ੍ਰੋਸਰ ਦਾ ਵੀ ਉਦਘਾਟਨ ਕੀਤਾ।
ਉਨ੍ਹਾਂ ਨੇ ਕਿਹਾ ਕਿ ਇਸ ਮਹੋਤਸਵ ਦਾ ਉਦੇਸ਼ ਭਾਰਤ ਵਿਚ ਵਿਗਿਆਨ, ਤਕਨਾਲੋਜੀ ਅਤੇ ਇਨੋਵੇਸ਼ਨ ਦੇ ਖੇਤਰ ਵਿਚ ਉਪਲਬਧੀਆਂ ਦੀ ਇਕ ਵਿਸਤਾਰ ਲੜੀ ਦਾ ਜਸ਼ਨ ਮਨਾਉਣਾ ਅਤੇ ਉਜਾਗਰ ਕਰਨਾ ਹੈ। ਆਈਆਈਐਸਐਫ 2023 ਦਾ ਵਿਸ਼ਾ ਅਮ੍ਰਿਤਕਾਲ ਵਿਚ ਵਿਗਿਆਨ ਅਤੇ ਤਕਨਾਲੋਜੀ ਪਬਲਿਕ ਆਊਟਰੀਚ ਹੈ।
ਮੂਲਚੰਦ ਸ਼ਰਮਾ ਨੇ ਆਈਆਈਐਸਐਫ 2023 ਦੇ ਪ੍ਰਬੰਧ ਸਥਾਨ ਵਜੋ ਫਰੀਦਾਬਾਦ ਨੂੰ ਚੁਣੇ ਜਾਣ ‘ਤੇ ਖੁਸ਼ੀ ਪ੍ਰਗਟਾਈ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰਬੰਧ ਨਾਲ ਵੱਡੀ ਗਿਣਤੀ ਵਿਚ ਫਰੀਦਾਬਾਦ ਅਤੇ ਹਰਿਆਣਾ ਦੇ ਹੋਰ ਜਿਲ੍ਹਿਆਂ ਦੇ ਸਕੂਲੀ ਬੱਚਿਆਂ ਨੂੰ ਸਾਇੰਸ ਅਤੇ ਤਕਨਾੋਲਜੀ ਦਾ ਲਾਭ ਮਿਲੇਗਾ। ਉਨ੍ਹਾਂ ਨੇ ਪ੍ਰਬੰਧ ਸਥਾਨ ਨੂੰ ਵਿਕਸਿਤ ਕਰਨ ਵਿਚ ਕੀਤੇ ਗਏ ਜਬਰਦਸਤ ਕੰਮ ਲਈ ਆਈਆਈਐਸਐਫ 2023 ਦੇ ਪ੍ਰਬੰਧਕਾਂ ਨੂੰ ਵਧਾਈ ਅਤੇ ਆਈਆਈਐਸਐਫ 2023 ਨੂੰ ਇਕ ਸ਼ਾਨਦਾਰ ਸਫਲਤਾ ਬਨਾਉਣ ਵਿਚ ਸਰਕਾਰ ਵੱਲੋਂ ਸਾਰੇ ਸਹਿਯੋਗ ਦਾ ਵਾਦਾ ਕੀਤਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਫਰੀਦਾਬਾਦ ਦੇਸ਼ ਅਤੇ ਦੁਨੀਆ ਵਿਚ ਅਤੇ ਏਸ਼ਿਆ ਦੀ ਸੱਭ ਤੋਂ ਵੱਡੀ ਉਦਯੋਗਿਕ ਨਗਰੀ ਵਜੋ ਜਾਣਿਆ ਜਾਂਦਾ ਹੈ। ਇੱਥੇ ਸੂਈ ਤੋਂ ਲੈ ਕੇ ਹਵਾਈ ਜਹਾਜ ਅਤੇ ਚੰਦਰਯਾਨ ਤਕ ਬਣਾਏ ਜਾਂਦੇ ਹਨ। ਵਿਸ਼ਵ ਵਿਚ ਉਦਯੋਗਿਕ ਖੇਤਰ ਵਿਚ ਫਰੀਦਾਬਾਦ ਦੀ ਸੱਤ ਕੰਪਨੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਸੀ ਕਾਰਨ ਨਾਲ ਫਰੀਦਾਬਾਦ ਉਦਯੋਗਿਕ ਨਗਰੀ ਦੇ ਖੇਤਰ ਵਿਚ ਏਸ਼ੀਆ ਵਿਚ ਇਹ ਮੁਕਾਮ ਹੈ।
ਮੂਲਚੰਦ ਸ਼ਰਮਾ ਨੇ ਕਿਹਾ ਕਿ ਸਾਇੰਸ ਫੇਸਟੀਵਲ ਮਹਾਕੁੰਭ ਵਿਚ ਜੋ ਵੀ ਜਿਮੇਵਾਰੀ ਹਰਿਆਣਾ ਸਰਕਾਰ ਨੂੰ 17 ਤੋਂ 20 ਜਨਵਰੀ ਤਕ ਮਿਲੇਗੀ ਉਸ ਨੂੰ ਹਰ ਸੰਭਵ ਰੂਪ ਨਾਲ ਪੂਰਾ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹਿੰਦੂਸਤਾਨ ਦਾ ਵਿਗਿਆਨਕ ਵਿਸ਼ਵ ਵਿਚ ਆਪਣਾ ਲੋਹਾ ਮਨਵਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਆਧੁਨਿਕ ਯੁੱਗ ਵਿਚ ਇਲੌਕਟ੍ਰੀਕਲ ਬੱਸ , ਸੋਲਰ ਟਿਯੂਬਵੈਲ ਅਤੇ ਖੇਤੀ ਵੀ ਸਾਇੰਸ ਨਾਲ ਕੀਤੀ ਜਾ ਰਹੀ ਹੈ। ਇਸ ਵਿਚ ਸਾਇੰਸ ਦਾ ਵੱਡਾ ਯੋਗਦਾਨ ਹੈ। ਆਉਣ ਵਾਲੇ ਸਮੇਂ ਵਿਚ ਵਿਗਿਆਨਕ ਹੋਰ ਵੀ ਖੋਜ ਕਰਣਗੇ।
ਨਵੀਂ ਸਿੱਖਿਆ ਨੀਤੀ ‘ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਦੇਸ਼ ਅਤੇ ਸੂਬੇ ਵਿਚ ਜੋ ਨਵੀਂ ਸਿਖਿਆ ਨੀਤੀ ਸਰਕਾਰ ਵੱਲੋਂ ਲਾਗੂ ਕੀਤੀ ਜਾ ਰਹੀ ਹੈ, ਉਸ ਵਿਚ ਸਿੱਖਿਆ ਲੈਣ ਵਾਲੇ ਬੱਚੇ ਨੌਕਰੀ ਲੈਣ ਵਾਲੇ ਨਹੀਂ , ਨੌਕਰੀ ਦੇਣ ਵਾਲੇ ਬਣਨਗੇ । ਸਿੱਖਿਆ ਨੂੰ ਰੁਜ਼ਗਾਰ ਪੂਰਕ ਸਿੱਖਿਆ ਬਣਾਇਆ ਜਾ ਰਿਹਾ ਹੈ। ਨਵੀਂ ਸਿੱਖਿਆ ਨੀਤੀ ਸੂਬੇ ਵਿਚ 2025 ਤੱਕ ਪੂਰੀ ਤਰ੍ਹਾ ਨਾਲ ਲਾਗੂ ਕਰ ਦਿੱਤੀ ਜਾਵੇਗੀ। ਦੇਸ਼ ਅਤੇ ਸੂਬੇ ਵਿਚ ਨਵੀਂ ਸਿੱਖਿਆ ਨੀਤੀ ਦੇ ਜਰੀਏ ਯੂਨੀਵਰਸਿਟੀ, ਸਾਇੰਸ ਐਂਡ ਤਕਨਾਲੋਜੀ ਵਿਚ ਬਦਲਾਅ ਲਿਆਉਣ ਦਾ ਕੰਮ ਕੀਤਾ ਜਾ ਰਿਹਾ ਹੈ।
ਭਾਰਤ ਸਰਕਾਰ ਦੀ ਸਾਇੰਸ ਐਂਡ ਤਕਨਾਲੋਜੀ ਵਿਭਾਗ ਦੀ ਜੁਆਇੰਟ ਸੈਕਰੇਟਰੀ ਏ ਧਨਲਛਮੀ ਨੇ ਆਪਣੇ ਸੰਬੋਧਨ ਵਿਚ ਆਈਆਈਐਸਐਫ 2023 ਲਈ ਸਥਾਨ ਦੇ ਨਿਰਮਾਣ ਵਿਚ ਹੋਈ ਗਤੀ ਅਤੇ ਪ੍ਰਗਤੀ ਦੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ, ਵਿਗਿਆਨ ਭਾਂਰਤੀ/ਸਾਇੰਸ ਐਂਡ ਤਕਨਾਲੋਜੀ ਦੇ ਭਾਰਤ ਸਰਕਾਰ ਦੇ ਸਕੱਤਰ ਸ਼ਿਵਕੁਮਾਰ ਸ਼ਰਮਾ, ਸੰਸਥਾਨ ਦੇ ਡਾਇਰੈਕਟਰ ਡਾ. ਜੇਯੰਤ ਭੱਟਾਚਾਰਿਆ ਨੇ ਵੀ ਪ੍ਰੋਗ੍ਰਾਮ ਨੂੰ ਸੰਬੋਧਿਤ ਕੀਤਾ। ਇਸ ਮੌਕੇ ‘ਤੇ ਐਚਐਸਵੀਪੀ ਪ੍ਰਸ਼ਾਸਕ ਡਾ. ਗਾਰਿਮਾ ਮਿੱਤਲ, ਐਸਡੀਐਮ ਬੜਖਲ ਅਮਿਤ ਮਾਨ ਸਮੇਤ ਹੋਰ ਅਧਿਕਾਰੀ ਅਤੇ ਵਿਗਿਆਨਕ ਅਤੇ ਮਾਣਯੋਗ ਨਾਗਰਿਕ ਮੌਜੂਦ ਰਹੇ।