July 5, 2024 5:09 pm
New Criminal Law

New Criminal Law: ਹਰਿਆਣਾ 1 ਜੁਲਾਈ ਤੋਂ ਨਵੇਂ ਅਪਰਾਧਿਕ ਕਾਨੂੰਨ ਲਾਗੂ ਕਰਨ ਨੂੰ ਤਿਆਰ: ਮੁੱਖ ਸਕੱਤਰ

ਚੰਡੀਗੜ੍ਹ, 14 ਜੂਨ 2024: ਹਰਿਆਣਾ ਦੇ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ ਨੇ ਕਿਹਾ ਕਿ ਹਰਿਆਣਾ ਸਰਕਾਰ 1 ਜੁਲਾਈ, 2024 ਤੋਂ ਤਿੰਨ ਨਵੇਂ ਅਪਰਾਧਿਕ ਕਾਨੂੰਨ (New Criminal Law) ਜਿਨ੍ਹਾਂ ‘ਚ ਭਾਰਤੀ ਨਿਆਂ ਸੰਹਿਤਾ 2023, ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਅਤੇ ਭਾਰਤੀ ਪਰੂਫ ਐਕਟ, 2023 ਲਾਗੂ ਕਰਲ ਦੇ ਲਈ ਪੂਰੀ ਤਰ੍ਹਾ ਤਿਆਰ ਹੈ।

ਮੁੱਖ ਸਕੱਤਰ ਨੇ ਇਹ ਗੱਲ ਅੱਜ ਕੇਂਦਰੀ ਗ੍ਰਹਿ ਸਕੱਤਰ ਦੀ ਅਗਵਾਈ ਹੇਠ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਦੇਸ਼ ਵਿਚ ਇੰਨ੍ਹਾਂ ਤਿੰਨ ਨਵੇਂ ਕਾਨੂੰਨਾਂ ਦੇ ਲਾਗੂ ਕਰਨ ਦੀ ਤਿਆਰੀਆਂ ਨੂੰ ਲੈ ਕੇ ਹੋਈ ਸਮੀਖਿਆ ਬੈਠਕ ਵਿਚ ਹਿੱਸਾ ਲੈਣ ਦੇ ਬਾਅਦ ਕਹੀ।

ਨਵੇਂ ਕਾਨੂੰਨੀ ਢਾਂਚੇ ਵਿਚ ਸੁਚਾਰੂ ਢੰਗ ਨਾਲ ਯਕੀਨੀ ਬਣਾਉਣ ਲਈ ਰਾਜ ਸਰਕਾਰ ਦੀ ਪ੍ਰਤੀਬੱਧਤਾ ‘ਤੇ ਜ਼ੋਰ ਦਿੰਦੇ ਹੋਏ, ਪ੍ਰਸਾਦ ਨੇ ਕਿਹਾ ਕਿ ਸਰਕਾਰ ਵੱਲੋਂ ਨਵੇਂ ਕਾਨੂੰਨਾਂ ਨਾਲ ਆਮ ਜਨਤਾ ਨੂੰ ਜਾਣੂ ਕਰਵਾਉਣ ਲਈ ਸੂਬੇ ਦੇ ਸਾਰੇ ਪੁਲਿਸ ਥਾਣਿਆਂ ਵਿਚ ਸਮਾਗਮ ਕੀਤੇ ਜਾਣਗੇ। ਇੰਨ੍ਹਾਂ ਬਦਲਾਆਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਲਈ 12,759 ਪੁਲਿਸ ਕਰਮਚਾਰੀਆਂ (ਜਾਂਚ ਅਧਿਕਾਰੀਆਂ ਸਮੇਤ), 250 ਕਾਨੂੰਨ ਅਧਿਕਾਰੀਆਂ ਅਤੇ ਕਈ ਜੇਲ੍ਹ ਅਧਿਕਾਰੀਆਂ ਨੂੰ ਟ੍ਰੇਨਡ ਕੀਤਾ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਜੇਲ੍ਹ ਵਿਭਾਗ ਵੀ ਇਸ ਦੇ ਲਈ ਪੂਰੀ ਤਰ੍ਹਾ ਤਿਆਰ ਹੈ। ਰਾਜ ਦੀ ਸਾਰੀ ਜੇਲ੍ਹਾਂ ਵਿਚ ਡਿਪਟੀ ਕਮਿਸ਼ਨਰ ਅਤੇ ਕਾਫ਼ੀ ਤਕਨੀਕੀ ਬੁਨਿਆਦੀ ਢਾਂਚਾ ਹੈ, ਜਿੱਥੇ ਲਗਭਗ 300 ਡੇਸਕਟਾਪ ਆਸਾਨੀ ਨਾਲ ਉਪਲਬੱਧ ਹੈ। ਵਰਚੂਅਲ ਕੋਰਟ ਦੇ ਮਹਤੱਵ ਨੁੰ ਦੇਖਦੇ ਹੋਏ, ਵਿਭਾਗ ਵੱਲੋਂ ਪਹਿਲਾਂ ਹੀ ਜੇਲ੍ਹਾਂ ਅਤੇ ਕੋਰਟ ਪਰਿਸਰਾਂ ਵਿਚ 149 ਵੀਡੀਓ ਕਾਨਫ੍ਰੈਂਸਿੰਗ ਸਿਸਟਮ ਸਥਾਪਿਤ ਕੀਤੇ ਗਏ ਹਨ ਅਤੇ 178 ਹੋਰ ਸਿਸਟਮ ਖਰੀਦੇ ਜਾਣਗੇ। ਇਸ ਨਾਲ ਵੱਡੀ ਗਿਣਤੀ ਵਿਚ ਕੈਦੀਆਂ ਦੀ ਪੇਸ਼ੀ ਵਰਚੂਅਲ ਢੰਗ ਨਾਲ ਹੋ ਸਕੇਗੀ, ਜਿਸ ਨਾਲ ਜਰੂਰੀ ਟ੍ਰਾਂਸਪੋਰਟ ਘੱਟ ਹੋਵੇਗਾ ਅਤੇ ਕੁਸ਼ਲਤਾ ਵਿਚ ਵੀ ਸੁਧਾਰ ਹੋਵੇਗਾ।

ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ ਨੇ ਕਿਹਾ ਕਿ ਵਿਭਾਗ ਵੱਲੋਂ ਸੂਬੇ ਦੀ ਸਾਰੇ ਜ਼ਿਲ੍ਹਿਆਂ ਵਿਚ ਈ-ਪ੍ਰਿਜਨ ਸਾਫਟਵੇਅਰ ਨੂੰ ਸਫਲਤਾਪੂਰਵਕ ਲਾਗੂ ਕੀਤਾ ਗਿਆ ਹੈ। ਇਸ ਨਾਲ ਹਿਰਾਸਤ ਪ੍ਰਮਾਣ ਪੱਤਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਇਲੈਕਟ੍ਰੋਨਿਕ ਰੂਪ ਨਾਲ ਸਿੱਧਾ ਜਮ੍ਹਾਂ ਕਰਨ ਦੀ ਸਹੂਲਤ ਮਿਲੇਗੀ।

ਉਨ੍ਹਾਂ ਨੇ ਕਿਹਾ ਕਿ ਇਹ ਯਕੀਨੀ ਕਰਨ ਲਈ ਕਿ ਸਾਰੇ ਵਿਭਾਗ ਤਿਆਰ ਹਨ, ਇਕ ਅੰਤਰ-ਵਿਭਾਗ ਦੀ ਸਮਿਤੀ ਵੱਲੋਂ ਹਿੱਤਧਾਰਕ ਵਿਭਾਗ ਦੀ ਤਿਆਰੀ ਦਾ ਮੁਲਾਂਕਨ ਕਰਨ ਲਈ ਇਕ ਟੇਂਪਲੇਟ ਤਿਆਰ ਕੀਤਾ ਗਿਆ ਹੈ। ਸਾਰੇ ਵਿਭਾਗ 15 ਜੂਨ, 2024 ਤਕ ਨੋਡਲ ਵਿਭਾਗ ਯਾਨੀ ਅਭਿਸੋਜਨਾ ਵਿਭਾਗ ਨੁੰ ਲਾਗੂ ਕਰਨ ਪ੍ਰਮਾਣ ਪੱਤਰ ਪੇਸ਼ ਕਰਣਗੇ। ਮੀਟਿੰਗ ਵਿਚ ਪੁਲਿਸ ਮਹਾਨਿਦੇਸ਼ਕ ਸ਼ਤਰੂਜੀਤ ਕਪੂਰ, ਡੀਜੀਪੀ ਜੇਲ੍ਹ ਮੋਹਮਦ ਅਕੀਲ ਅਤੇ ਗ੍ਰਹਿ ਜੇਲ੍ਹ ਅਤੇ ਵਿਧੀ ਅਤੇ ਵਿਧਾਈ ਵਿਭਾਗਾਂ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।