ਚੰਡੀਗੜ 09 ਨਵੰਬਰ 2024: ਭਾਰਤ ਦੇ ਆਜ਼ਾਦੀ ਘੁਲਾਟੀਏ ਨੇਤਾਜੀ ਸੁਭਾਸ਼ ਚੰਦਰ ਬੋਸ (Subhash Chandra Bose) ਦੇ ਪੜਪੋਤੇ ਚੰਦਰ ਕੁਮਾਰ ਬੋਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਅਹਿਮ ਮੰਗਾਂ ਰੱਖੀਆਂ ਹਨ | ਚੰਦਰ ਕੁਮਾਰ ਬੋਸ ਨੇ ਇਸ ਚਿੱਠੀ ਰਾਹੀਂ ਪੀਐੱਮ ਮੋਦੀ ਨੂੰ ਅਪੀਲ ਕੀਤੀ ਕਿ ਉਹ ਅਗਲੇ ਸਾਲ 23 ਜਨਵਰੀ ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ ਤੋਂ ਪਹਿਲਾਂ ਜਾਪਾਨ ਦੇ ਰੇਨਕੋਜੀ ਮੰਦਰ ‘ਚ ਰੱਖੇ ਨੇਤਾ ਜੀ ਦੀਆਂ ‘ਅਸਥੀਆਂ ’ ਨੂੰ ਭਾਰਤ ਲਿਆਉਣ ਲਈ ਤੁਰੰਤ ਕਦਮ ਚੁੱਕੇ ਜਾਣ।
ਚੰਦਰ ਕੁਮਾਰ ਬੋਸ ਨੇ ਚਿੱਠੀ ‘ਚ ਜਿਕਰ ਕੀਤਾ ਹੈ ਕਿ ਕਿ ਨੇਤਾ ਜੀ ਆਜ਼ਾਦ ਭਾਰਤ ‘ਚ ਪਰਤਣਾ ਚਾਹੁੰਦੇ ਸਨ। ਪਰ ਉਨ੍ਹਾਂ ਨੇ 18 ਅਗਸਤ 1945 ਨੂੰ ਭਾਰਤ ਦੀ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ।
ਚੰਦਰ ਕੁਮਾਰ ਬੋਸ ਨੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਲੀ ‘ਚ ਕਰਤੱਵਯ ਪਥ ’ਤੇ ਨੇਤਾ ਜੀ ਦੇ ਸਨਮਾਨ ‘ਚ ਇੱਕ ਯਾਦਗਾਰ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਚਿੱਠੀ ਰਾਹੀਂ ਕਿਹਾ ਕਿ ਨੇਤਾਜੀ ਦੇ ਅਵਸ਼ੇਸ਼ ਅਜੇ ਵੀ ਜਾਪਾਨ ਦੇ ਰੇਨਕੋਜੀ ਮੰਦਰ ‘ਚ ਹਨ। ਇਹ ਬਹੁਤ ਵੱਡਾ ਅਪਮਾਨ ਹੈ ਕਿ ਨੇਤਾਜੀ ਦੀਆਂ ਅਸਥੀਆਂ ਵਿਦੇਸ਼ ‘ਚ ਪਈਆਂ ਹਨ। ਇਹ ਬੇਹੱਦ ਜ਼ਰੂਰੀ ਹੈ ਕਿ ਨੇਤਾ ਜੀ ਦੀਆਂ ਅਸਥੀਆਂ 23 ਜਨਵਰੀ ਤੋਂ ਪਹਿਲਾਂ ਭਾਰਤ ਲਿਆਂਦੀਆਂ ਜਾਣ ਅਤੇ ਦਿੱਲੀ ਵਿੱਚ ਉਨ੍ਹਾਂ ਦੇ ਸਨਮਾਨ ‘ਚ ਇੱਕ ਯਾਦਗਾਰ ਬਣਾਈ ਜਾਵੇ।
ਉਨ੍ਹਾਂ ਅੱਗੇ ਕਿਹਾ ਪੀਐਮ ਮੋਦੀ ਅਗਵਾਈ ਵਿੱਚ ਭਾਰਤ ਸਰਕਾਰ ਨੇ ਨੇਤਾ ਜੀ ਨਾਲ ਸਬੰਧਤ ਫਾਈਲਾਂ ਨੂੰ ਜਨਤਕ ਕਰਨ ਲਈ ਕਦਮ ਚੁੱਕੇ ਹਨ। ਸਾਰੀਆਂ ਫਾਈਲਾਂ ਦੇ ਜਨਤਕ ਹੋਣ ਤੋਂ ਬਾਅਦ ਇਹ ਸਪੱਸ਼ਟ ਹੈ ਕਿ ਨੇਤਾ (Subhash Chandra Bose) ਜੀ ਦੀ ਮੌਤ 18 ਅਗਸਤ