Subhas Chandra Bose

Netaji Subhas Chandra Bose Jayanti 2025: ਭਾਰਤ ਦੇ ਨਾਇਕ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਸ਼ਰਧਾਂਜਲੀ

Netaji Subhas Chandra Bose Jayanti 2025: ਭਾਰਤੀ ਦੀ ਆਜ਼ਾਦੀ ਲਈ ਦੇਸ਼ ਭਰ ਦੇ ਕ੍ਰਾਂਤੀਕਾਰੀਆਂ ਅਤੇ ਹੋਰ ਅਨੇਕਾਂ ਹੀ ਦੇਸ਼ ਭਗਤਾਂ ਨੇ ਆਪਣੀ ਸ਼ਹਾਦਤ ਦੇ ਕੇ ਦੇਸ਼ ਨੂੰ ਆਜ਼ਾਦੀ ਦਿਵਾਈ | ਇਨ੍ਹਾਂ ‘ਚ ਭਾਰਤ ਦੇ ਮਹਾਨ ਦੇਸ਼ ਸੁਭਾਸ਼ ਚੰਦਰ ਬੋਸ ਨੇ ਵੀ ਆਪਣੀ ਅਮਿੱਟ ਛਾਪ ਛੱਡੀ ਹੈ। ਉਨ੍ਹਾਂ ਦੀ ਹਿੰਮਤ ਅਤੇ ਦੇਸ਼ ਭਗਤੀ ਨੇ ਉਸਨੂੰ ਇੱਕ ਰਾਸ਼ਟਰੀ ਨਾਇਕ ਬਣਾਇਆ, ਜਿਸ ਕਾਰਨ ਉਸਨੂੰ ਅੱਜ ਵੀ ਭਾਰਤੀ ਮਾਣ ਅਤੇ ਸਨਮਾਨ ਨਾਲ ਯਾਦ ਕਰਦੇ ਹਨ। ਅੱਜ ਵੀ ਦੁਨੀਆ ਉਨ੍ਹਾਂ ਨੂੰ ਨੇਤਾਜੀ ਬੋਸ ਦੇ ਨਾਮ ਨਾਲ ਜਾਣਦੀ ਹੈ।

ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਜਨਮ ਤੇ ਪੜ੍ਹਾਈ (Birth and Education of Subhash Chandra Bose)

ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਜਨਮ 23 ਜਨਵਰੀ 1897 ਨੂੰ ਕਟਕ, ਉੜੀਸਾ ‘ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਜਾਨਕੀਨਾਥ ਬੋਸ ਅਤੇ ਮਾਤਾ ਪ੍ਰਭਾਵਤੀ ਦੱਤ ਸਨ। ਨੇਤਾ ਜੀ ਬ੍ਰਿਟਿਸ਼ ਕਾਲ ਦੌਰਾਨ ਇੱਕ ਮਹਾਨ ਭਾਰਤੀ ਕ੍ਰਾਂਤੀਕਾਰੀ ਸਨ। ਉਨ੍ਹਾਂ ਦੇ ਪਿਤਾ ਨੂੰ “ਰਾਏ ਬਹਾਦਰ” ਦੀ ਉਪਾਧੀ ਮਿਲੀ ਸੀ ਅਤੇ ਉਹ ਕਟਕ ਦੇ ਇੱਕ ਮਸ਼ਹੂਰ ਵਕੀਲ ਸਨ। ਬੋਸ ਨੇ ਆਪਣੇ ਭੈਣਾਂ-ਭਰਾਵਾਂ ਵਾਂਗ ਕਟਕ ਦੇ ਪ੍ਰੋਟੈਸਟੈਂਟ ਯੂਰਪੀਅਨ ਸਕੂਲ ‘ਚ ਪੜ੍ਹਾਈ ਕੀਤੀ ਸੀ, ਜੋ ਹੁਣ ਸਟੀਵਰਟ ਹਾਈ ਸਕੂਲ ਹੈ |

Subhas Chandra Bose

ਸੁਭਾਸ਼ ਚੰਦਰ ਬੋਸ ਨੇ ਆਪਣੀ ਅੰਡਰਗ੍ਰੈਜੁਏਟ ਪੜ੍ਹਾਈ ਪ੍ਰੈਜ਼ੀਡੈਂਸੀ ਕਾਲਜ ਤੋਂ ਪੂਰੀ ਕੀਤੀ। 16 ਸਾਲ ਦੀ ਉਮਰ ‘ਚ ਉਹ ਸਵਾਮੀ ਵਿਵੇਕਾਨੰਦ ਅਤੇ ਰਾਮਕ੍ਰਿਸ਼ਨ ਦੀਆਂ ਸਿੱਖਿਆਵਾਂ ਤੋਂ ਪ੍ਰਭਾਵਿਤ ਹੋਏ। ਫਿਰ ਭਾਰਤੀ ਸਿਵਲ ਸੇਵਾ ਦੀ ਤਿਆਰੀ ਲਈ ਸੁਭਾਸ਼ ਦੇ ਮਾਪਿਆਂ ਨੇ ਉਨ੍ਹਾਂ ਨੂੰ ਇੰਗਲੈਂਡ ਦੀ ਕੈਂਬਰਿਜ ਯੂਨੀਵਰਸਿਟੀ ਭੇਜ ਦਿੱਤਾ। 1920 ‘ਚ ਉਨ੍ਹਾਂ ਨੇ ਭਾਰਤੀ ਸਿਵਲ ਸੇਵਾ ਦੀ ਪ੍ਰੀਖਿਆ ਪਾਸ ਕੀਤੀ।

ਸਿਵਲ ਸੇਵਾ ਦੀ ਨੌਕਰੀ ਤੋਂ ਦਿੱਤਾ ਅਸਤੀਫਾ (Resigned from the Civil Service Job)

ਪਰ 22 ਅਪ੍ਰੈਲ 1921 ਨੂੰ ਸੁਭਾਸ਼ ਚੰਦਰ ਬੋਸ ਨੇ ਭਾਰਤ ‘ਚ ਰਾਸ਼ਟਰਵਾਦੀ ਉਭਾਰ ਬਾਰੇ ਸੁਣਿਆ ਅਤੇ ਫਿਰ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਭਾਰਤ ਵਾਪਸ ਆ ਗਏ। ਬੋਸ ਨੇ ਆਪਣੇ ਅਸਤੀਫ਼ੇ ‘ਚ ਲਿਖਿਆ ਸੀ ਕਿ ਉਹ ਆਜ਼ਾਦੀ ਸੰਗਰਾਮ ‘ਚ ਹਿੱਸਾ ਲੈਣਾ ਚਾਹੁੰਦੇ ਹਨ।

Subhas Chandra Bose Resign

ਸੁਭਾਸ਼ ਚੰਦਰ ਬੋਸ ਮਹਾਤਮਾ ਗਾਂਧੀ ਦੁਆਰਾ ਸ਼ੁਰੂ ਕੀਤੇ ਅਸਹਿਯੋਗ ਅੰਦੋਲਨ ‘ਚ ਸ਼ਾਮਲ ਹੋਏ ਅਤੇ ਪਰ ਇਹ ਇੱਕ ਅਹਿੰਸਕ ਅੰਦੋਲਨ ‘ਚ ਬਦਲ ਗਿਆ। ਮਹਾਤਮਾ ਗਾਂਧੀ ਨੇ ਉਨ੍ਹਾਂ ਨੂੰ ਅੰਦੋਲਨ ਦੌਰਾਨ ਚਿਤਰੰਜਨ ਦਾਸ ਨਾਲ ਸਹਿਯੋਗ ਕਰਨ ਦੀ ਸਿਫਾਰਸ਼ ਕੀਤੀ, ਜੋ ਬਾਅਦ ‘ਚ ਉਨ੍ਹਾਂ ਦੇ ਰਾਜਨੀਤਿਕ ਗੁਰੂ ਵਜੋਂ ਸੇਵਾ ਨਿਭਾਉਂਦੇ ਰਹੇ।

ਸੁਭਾਸ਼ ਚੰਦਰ ਬੋਸ ਵੱਲੋਂ “ਸਵਰਾਜ” ਅਖ਼ਬਾਰ ਦੀ ਸਥਾਪਨਾ (Swarajya Newspaper)

ਸੁਭਾਸ਼ ਚੰਦਰ ਬੋਸ

ਫਿਰ ਨੇਤਾ ਜੀ ਬੰਗਾਲ ਕਾਂਗਰਸ ਲਈ ਇੱਕ ਯੁਵਾ ਅਧਿਆਪਕ ਅਤੇ ਵਲੰਟੀਅਰ ਕਮਾਂਡਰ ਵਜੋਂ ਕੰਮ ਕੀਤਾ। ਉਨ੍ਹਾਂ ਨੇ 1921 ‘ਚ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਤੋਂ ‘ਸਵਰਾਜ’ ਅਖ਼ਬਾਰ ਦੀ ਸ਼ੁਰੂਆਤ ਕੀਤੀ ਸੀ ।

ਨੇਤਾ ਜੀ ਸਿਵਲ ਨਾਫ਼ਰਮਾਨੀ ਅੰਦੋਲਨ ਦੌਰਾਨ ਜੇਲ੍ਹ ਗਏ (Civil Disobedience Movement)

ਜਦੋਂ ਨੇਤਾ ਜੀ 1927 ‘ਚ ਜੇਲ੍ਹ ਤੋਂ ਰਿਹਾਅ ਹੋਏ, ਤਾਂ ਉਹ ਕਾਂਗਰਸ ਪਾਰਟੀ ‘ਚ ਜਨਰਲ ਸਕੱਤਰ ਵਜੋਂ ਸ਼ਾਮਲ ਹੋ ਗਏ। ਸਿਵਲ ਨਾਫ਼ਰਮਾਨੀ ਅੰਦੋਲਨ (1930) ਦੌਰਾਨ ਬੋਸ ਨੂੰ ਬੰਗਾਲ ‘ਚ ਇੱਕ ਇਨਕਲਾਬੀ ਸਮੂਹ ਨਾਲ ਸਬੰਧ ਸਥਾਪਤ ਕਰਨ ਦੇ ਦੋਸ਼ ‘ਚ ਹਿਰਾਸਤ ‘ਚ ਲਿਆ ਗਿਆ ਸੀ। ਜੇਲ੍ਹ ‘ਚ ਰਹਿੰਦਿਆਂ ਉਹ ਕਲਕੱਤਾ ਦਾ ਮੇਅਰ ਬਣੇ ਸਨ। ਬਾਅਦ ‘ਚ ਉਨ੍ਹਾਂ ਨੂੰ ਇਨਕਲਾਬੀ ਸਮੂਹਾਂ ਨਾਲ ਸ਼ੱਕੀ ਸਬੰਧਾਂ ਦੇ ਕਾਰਨ ਕਈ ਵਾਰ ਰਿਹਾਅ ਅਤੇ ਹਿਰਾਸਤ ‘ਚ ਲਿਆ ਗਿਆ। ਅੰਤ ‘ਚ ਉਨ੍ਹਾਂ ਨੂੰ ਖਰਾਬ ਸਿਹਤ ਦੇ ਆਧਾਰ ‘ਤੇ ਰਿਹਾਅ ਕਰ ਦਿੱਤਾ ਗਿਆ ਸੀ |

ਜਦੋਂ ਨੇਤਾਜੀ ਜੀ 1936 ‘ਚ ਯੂਰਪ ਤੋਂ ਵਾਪਸ ਆਏ ਅਤੇ ਲਗਭਗ ਇੱਕ ਸਾਲ ਤੱਕ ਘਰ ‘ਚ ਨਜ਼ਰਬੰਦ ਰਹੇ। 1938 ‘ਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਚੁਣੇ ਜਾਣ ਤੋਂ ਬਾਅਦ, ਉਨ੍ਹਾਂ ਨੇ ਇੱਕ ਰਾਸ਼ਟਰੀ ਯੋਜਨਾ ਕਮੇਟੀ ਦੀ ਸਥਾਪਨਾ ਕੀਤੀ ਅਤੇ ਇੱਕ ਵਿਆਪਕ ਉਦਯੋਗੀਕਰਨ ਏਜੰਡਾ ਵਿਕਸਤ ਕੀਤਾ।

ਸੁਭਾਸ਼ ਚੰਦਰ ਬੋਸ

ਇਸਨੇ ਸੁਭਾਸ਼ ਚੰਦਰ ਬੋਸ ਲਈ ਸਮਰਥਨ ਪੈਦਾ ਕੀਤਾ ਜਦੋਂ ਉਨ੍ਹਾਂ ਨੇ 1939 ‘ਚ ਇੱਕ ਗਾਂਧੀਵਾਦੀ ਵਿਰੋਧੀ ਉੱਤੇ ਆਪਣੀ ਦੁਬਾਰਾ ਚੋਣ ਜਿੱਤੀ। ਫਿਰ ਵੀ ਉਨ੍ਹਾਂ ਨੂੰ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ ਕਿਉਂਕਿ ਗਾਂਧੀ ਨੇ ਉਸਦਾ ਸਮਰਥਨ ਨਹੀਂ ਕੀਤਾ।

ਸੁਭਾਸ਼ ਚੰਦਰ ਬੋਸ ਦੇਸ਼ਧ੍ਰੋਹ ਦੇ ਦੋਸ਼ ‘ਚ ਗ੍ਰਿਫਤਾਰ (Subhas Chandra Bose Arrested on Charges of Treason)

ਬ੍ਰਿਟਿਸ਼ ਸਰਕਾਰ ਨੇ 2 ਜੁਲਾਈ 1940 ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਦੇਸ਼ਧ੍ਰੋਹ ਦੇ ਦੋਸ਼ ‘ਚ ਗ੍ਰਿਫਤਾਰ ਕਰ ਲਿਆ ਸੀ। 29 ਨਵੰਬਰ, 1940 ਨੂੰ ਸੁਭਾਸ਼ ਚੰਦਰ ਬੋਸ ਨੇ ਆਪਣੀ ਗ੍ਰਿਫ਼ਤਾਰੀ ਦੇ ਖਿਲਾਫ ਜੇਲ੍ਹ ‘ਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ।

ਇੱਕ ਹਫ਼ਤੇ ਬਾਅਦ 5 ਦਸੰਬਰ ਨੂੰ ਗਵਰਨਰ ਜੌਨ ਹਰਬਰਟ ਨੇ ਸੁਭਾਸ਼ ਚੰਦਰ ਬੋਸ ਨੂੰ ਐਂਬੂਲੈਂਸ ‘ਚ ਘਰ ਭੇਜ ਦਿੱਤਾ ਤਾਂ ਜੋ ਬ੍ਰਿਟਿਸ਼ ਸਰਕਾਰ ਉੱਤੇ ਜੇਲ੍ਹ ‘ਚ ਉਸਦੀ ਮੌਤ ਦਾ ਦੋਸ਼ ਨਾ ਲੱਗੇ। ਹਰਬਰਟ ਦਾ ਇਰਾਦਾ ਸੀ ਕਿ ਜਿਵੇਂ ਹੀ ਉਸਦੀ ਸਿਹਤ ‘ਚ ਸੁਧਾਰ ਹੋਇਆ, ਬੋਸ ਨੂੰ ਦੁਬਾਰਾ ਹਿਰਾਸਤ ‘ਚ ਲੈ ਲਵੇਗਾ।

ਨੇਤਾਜੀ ‘ਤੇ ਨਜ਼ਰ ਰੱਖਣ ਲਈ ਬ੍ਰਿਟਿਸ਼ ਸਰਕਾਰ ਨੇ ਛੱਡੇ ਜਾਸੂਸ

ਸਰਕਾਰ ਨੇ ਨਾ ਸਿਰਫ਼ 38/2 ਅਲੀਗੰਜ ਰੋਡ ਸਥਿਤ ਉਸਦੇ ਘਰ ਦੇ ਬਾਹਰ ਸਾਦੇ ਕੱਪੜਿਆਂ ‘ਚ ਭਾਰੀ ਪੁਲਿਸ ਗਾਰਡ ਤਾਇਨਾਤ ਕੀਤਾ, ਸਗੋਂ ਘਰ ਦੇ ਅੰਦਰ ਕੀ ਹੋ ਰਿਹਾ ਹੈ, ਇਹ ਪਤਾ ਲਗਾਉਣ ਲਈ ਆਪਣੇ ਕੁਝ ਜਾਸੂਸ ਵੀ ਛੱਡੇ ਗਏ ਸਨ। ਉਸ ਦਿਨ ਤੋਂ ਬਾਅਦ ਨੇਤਾ ਜੀ ਨੂੰ ਮਿਲਣ ਵਾਲੇ ਹਰ ਵਿਅਕਤੀ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾਂਦੀ ਸੀ ਅਤੇ ਬੋਸ ਦੁਆਰਾ ਭੇਜੇ ਗਏ ਹਰ ਪੱਤਰ ਨੂੰ ਡਾਕਘਰ ‘ਚ ਹੀ ਖੋਲ੍ਹਿਆ ਅਤੇ ਪੜ੍ਹਿਆ ਜਾਂਦਾ ਸੀ।

ਸੁਭਾਸ਼ ਚੰਦਰ ਬੋਸ ਦੀ ਅਡੌਲਫ਼ ਹਿਟਲਰ ਨਾਲ ਮੁਲਾਕਾਤ (Subhas Chandra Bose with Adolf Hitler)

ਸੁਭਾਸ਼ ਚੰਦਰ ਬੋਸ 1941 ‘ਚ ਘਰ ਦੀ ਨਜ਼ਰਬੰਦੀ ਤੋਂ ਬਚ ਨਿਕਲਿਆ ਅਤੇ ਭੇਸ ਬਦਲ ਕੇ ਭਾਰਤ ਚਲੇ ਗਏ । ਉਨ੍ਹਾਂ ਦੀ ਅਡੌਲਫ਼ ਹਿਟਲਰ ਨਾਲ ਮੁਲਾਕਾਤ ਹੋਈ ਅਤੇ ਨੇਤਾ ਜੀ ਨੂੰ ਨਾਜ਼ੀ ਜਰਮਨੀ ਤੋਂ ਸਮਰਥਨ ਮਿਲਣ ਲੱਗਾ। ਉਨ੍ਹਾਂ ਨੇ ਬਰਲਿਨ ‘ਚ ਫ੍ਰੀ ਇੰਡੀਆ ਸੈਂਟਰ ਦੀ ਸਥਾਪਨਾ ਕੀਤੀ ਅਤੇ ਉਹਨਾਂ ਭਾਰਤੀ ਸੈਨਿਕਾਂ ਨੂੰ ਭਰਤੀ ਕੀਤਾ ਜੋ ਪਹਿਲਾਂ ਉੱਤਰੀ ਅਫਰੀਕਾ ‘ਚ ਬ੍ਰਿਟਿਸ਼ ਲਈ ਲੜ ਚੁੱਕੇ ਸਨ, ਇੰਡੀਅਨ ਫੌਜੀ ਬਣਾਉਣ ਲਈ ਜਿਨ੍ਹਾਂ ਦੀ ਗਿਣਤੀ ਲਗਭਗ 4,500 ਸੈਨਿਕ ਸੀ।

Netaji Subhas Chandra Bose

ਭਾਰਤੀ ਫੌਜ ਦੇ ਭਾਰਤੀ ਸੈਨਿਕਾਂ ਅਤੇ ਬਰਲਿਨ ‘ਚ ਭਾਰਤ ਲਈ ਵਿਸ਼ੇਸ਼ ਬਿਊਰੋ ਦੇ ਪ੍ਰਤੀਨਿਧੀਆਂ ਨੇ 1942 ‘ਚ ਜਰਮਨੀ ਵਿੱਚ ਬੋਸ ਨੂੰ ਨੇਤਾਜੀ ਦੀ ਉਪਾਧੀ ਦਿੱਤੀ। ਕੁਝ ਲੋਕ ਕਹਿੰਦੇ ਹਨ ਕਿ ਰਬਿੰਦਰਨਾਥ ਟੈਗੋਰ ਨੇ ਸਭ ਤੋਂ ਪਹਿਲਾਂ ਸੁਭਾਸ਼ ਚੰਦਰ ਬੋਸ ਨੂੰ ਨੇਤਾਜੀ ਕਿਹਾ ਸੀ। ਪਰ ਇਸਦਾ ਕੋਈ ਸਬੂਤ ਨਹੀਂ ਹੈ।

ਦਰਅਸਲ, 1942-1943 ਦੇ ਸਾਲਾਂ ‘ਚ ਨਾਜ਼ੀ ਜਰਮਨੀ ਪੱਛਮ ਵੱਲ ਪਿੱਛੇ ਹਟ ਰਿਹਾ ਸੀ ਕਿਉਂਕਿ ਦੂਜਾ ਵਿਸ਼ਵ ਯੁੱਧ ਪੂਰੇ ਸਿਖਰ ‘ਤੇ ਸੀ। ਜਾਪਾਨੀ ਫੌਜ ਤੇਜ਼ੀ ਨਾਲ ਪੂਰਬ ਵੱਲ ਵਧ ਰਹੀ ਸੀ। ਉਧਰ ਹੀ ਭਾਰਤ ਛੱਡੋ ਅੰਦੋਲਨ ਦੋਵੇਂ ਭਾਰਤ ‘ਚ ਜ਼ੋਰਾਂ ‘ਤੇ ਸਨ। ਜਰਮਨੀ ‘ਚ ਅਸਫਲਤਾ ਦਾ ਸਾਹਮਣਾ ਕਰਨ ਤੋਂ ਬਾਅਦ ਸੁਭਾਸ਼ ਚੰਦਰ ਬੋਸ 1943 ‘ਚ ਜਪਾਨ ਚਲੇ ਗਏ। ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ‘ਚ ਰਹਿਣ ਵਾਲੇ ਭਾਰਤੀਆਂ ਦੀ ਮਦਦ ਨਾਲ ਕਈ ਸਾਲ ਜਾਪਾਨ ‘ਚ ਰਹੇ।

ਸੁਭਾਸ਼ ਚੰਦਰ ਬੋਸ ਦੇ ਦੋ ਨਾਅਰੇ (Two Slogans of Subhash Chandra Bose)

ਸਭ ਤੋਂ ਮਸ਼ਹੂਰ ਆਜ਼ਾਦੀ ਘੁਲਾਟੀਏ ਸੁਭਾਸ਼ ਚੰਦਰ ਬੋਸ ‘ਚ ਬੇਮਿਸਾਲ ਲੀਡਰਸ਼ਿਪ ਗੁਣ ਸਨ ਅਤੇ ਉਹ ਇੱਕ ਕ੍ਰਿਸ਼ਮਈ ਵਿਅਕਤੀ ਸਨ। ਉਨ੍ਹਾਂ ਵੱਲੋਂ ਦਿੱਤਾ ਗਿਆ ਜੈ ਹਿੰਦ ਦਾ ਨਾਅਰਾ “ਦਿੱਲੀ ਚਲੋ,” “ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦਿਆਂਗਾ” ਦੇ ਨਾਲ-ਨਾਲ ਭਾਰਤ ਦਾ ਰਾਸ਼ਟਰੀ ਨਾਅਰਾ ਬਣ ਗਿਆ |

ਆਜ਼ਾਦ ਹਿੰਦ ਫੌਜ ਦੀ ਸਥਾਪਨਾ (Establishment of the Azad Hind Fauj)

ਸੁਭਾਸ਼ ਚੰਦਰ ਬੋਸ ਉਸ ਵੇਲੇ ਵੀ ਭਾਰਤ ਦੀ ਆਜ਼ਾਦੀ ਲਈ ਕੰਮ ਕਰ ਰਹੇ ਸਨ, ਨੇਤਾਜੀ 1943 ‘ਚ ਇੰਡੀਅਨ ਇੰਡੀਪੈਂਡੈਂਸ ਲੀਗ ਦੀ ਅਗਵਾਈ ਕਰਨ ਅਤੇ ਇੰਡੀਅਨ ਨੈਸ਼ਨਲ ਆਰਮੀ (ਆਜ਼ਾਦ ਹਿੰਦ ਫੌਜ) ਨੂੰ ਭਾਰਤ ਦੀ ਆਜ਼ਾਦੀ ਲਈ ਇੱਕ ਸ਼ਕਤੀਸ਼ਾਲੀ ਸਾਧਨ ਵਜੋਂ ਵਿਕਸਤ ਕਰਨ ਲਈ ਸਿੰਗਾਪੁਰ ਪਹੁੰਚੇ।

 Azad Hind

ਆਜ਼ਾਦ ਹਿੰਦ ਫੌਜ ਦੀ ਸ਼ੁਰੂਆਤ ਰਾਸਬਿਹਾਰੀ ਬੋਸ ਨੇ ਕੀਤੀ ਸੀ। ਸ਼ੁਰੂ ‘ਚ ਅਕਤੂਬਰ ‘ਚ ਅਫਗਾਨਿਸਤਾਨ ‘ਚ ਸਥਾਪਿਤ ਕੀਤਾ ਗਿਆ। ਇਸਦੀ ਸਥਾਪਨਾ ਰਾਸ਼ ਬਿਹਾਰੀ ਬੋਸ ਨੇ 1943 ‘ਚ ਦੂਜੇ ਵਿਸ਼ਵ ਯੁੱਧ ਦੌਰਾਨ ਜਾਪਾਨ ਦੀ ਮੱਦਦ ਨਾਲ ਭਾਰਤ ਨੂੰ ਬ੍ਰਿਟਿਸ਼ ਕਬਜ਼ੇ ਤੋਂ ਆਜ਼ਾਦ ਕਰਵਾਉਣ ਲਈ ਟੋਕੀਓ ‘ਚ ਕੀਤੀ ਸੀ। ਲਗਭਗ 45,000 ਸਿਪਾਹੀਆਂ ਨੇ ਆਜ਼ਾਦ ਹਿੰਦ ਫੌਜ ਬਣਾਈ, ਜਿਸ ‘ਚ ਭਾਰਤੀ ਜੰਗੀ ਕੈਦੀ ਅਤੇ ਵੱਖ-ਵੱਖ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ‘ਚ ਵਸੇ ਭਾਰਤੀ ਸ਼ਾਮਲ ਸਨ।

ਸੁਭਾਸ਼ ਚੰਦਰ ਬੋਸ ਦੀ ਮੌਤ ਅਜੇ ਵੀ ਇੱਕ ਰਹੱਸ (Subhash Chandra Bose’s death is still A Mystery)

ਅੱਜ ਵੀ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਸਮਰਥਕ ਮੰਨਦੇ ਹਨ ਕਿ ਉਹ ਆਜ਼ਾਦੀ ਦੇ ਸਮੇਂ ਜ਼ਿੰਦਾ ਸਨ, ਪਰ ਅੱਜ ਤੱਕ ਇਸਦਾ ਕੋਈ ਸਬੂਤ ਨਹੀਂ ਮਿਲਿਆ ਹੈ। ਇਹੀ ਕਾਰਨ ਹੈ ਕਿ 1945 ‘ਚ ਜਹਾਜ਼ ਹਾਦਸੇ ਦੌਰਾਨ ਨੇਤਾਜੀ ਨਾਲ ਕੀ ਹੋਇਆ ਸੀ, ਇਹ ਅਜੇ ਵੀ ਇੱਕ ਰਹੱਸ ਬਣਿਆ ਹੋਇਆ ਹੈ। ਇੰਨੇ ਦਹਾਕਿਆਂ ਬਾਅਦ ਵੀ ਕੋਈ ਵੀ ਇਹ ਪਤਾ ਨਹੀਂ ਲਗਾ ਸਕਿਆ ਕਿ ਉਨ੍ਹਾਂ ਦੀ ਮੌਤ ਕਿਵੇਂ ਹੋਈ ?

Read More: 23 ਜਨਵਰੀ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਪਰਾਕਰਮ ਦਿਵਸ? ਜਾਣੋ ਸੁਭਾਸ਼ ਚੰਦਰ ਬੋਸ ਬਾਰੇ ਖ਼ਾਸ ਗੱਲਾਂ

Scroll to Top