July 4, 2024 9:28 pm
Pushpa Kamal Dahal

ਨੇਪਾਲ ਦੇ ਪ੍ਰਧਾਨ ਮੰਤਰੀ ਦੀ ਟਿੱਪਣੀ ਖ਼ੁਦ ਲਈ ਪਈ ਭਾਰੀ, ਵਿਰੋਧੀ ਪਾਰਟੀਆਂ ਨੇ ਮੰਗਿਆ ਅਸਤੀਫਾ

ਚੰਡੀਗੜ੍ਹ, 6 ਜੁਲਾਈ 2023: ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ (Pushpa Kamal Dahal) ਦੀ ਇੱਕ ਟਿੱਪਣੀ ਇੱਥੇ ਉਨ੍ਹਾਂ ਲਈ ਮੁਸੀਬਤ ਦਾ ਕਾਰਨ ਬਣ ਗਈ ਹੈ। ਸੋਮਵਾਰ ਨੂੰ ਉਦਯੋਗਪਤੀ ਸਰਦਾਰ ਪ੍ਰੀਤਮ ਸਿੰਘ ‘ਤੇ ਲਿਖੀ ਗਈ ਕਿਤਾਬ ਨੂੰ ਲੋਕ ਅਰਪਣ ਕਰਦੇ ਹੋਏ ਉਨ੍ਹਾਂ ਨੇ ਕੁਝ ਅਜਿਹਾ ਕਿਹਾ, ਜਿਸ ਨੂੰ ਲੈ ਕੇ ਉਨ੍ਹਾਂ ਦੇ ਵਿਰੋਧੀਆਂ ਨੇ ਪੁਸ਼ਪਾ ਕਮਲ ਦਹਿਲ ਨੂੰ ਘੇਰ ਲਿਆ ਹੈ। ਪ੍ਰਧਾਨ ਮੰਤਰੀ ਨੇ ਸੋਮਵਾਰ ਨੂੰ ਕਿਹਾ ਸੀ ਕਿ ਪ੍ਰੀਤਮ ਸਿੰਘ ਨੇ ਨੇਪਾਲ ਅਤੇ ਭਾਰਤ ਦੇ ਸਬੰਧਾਂ ਨੂੰ ਮਜ਼ਬੂਤ ​​ਕਰਨ ਵਿੱਚ ਇਤਿਹਾਸਕ ਭੂਮਿਕਾ ਨਿਭਾਈ ਹੈ।

ਇਸ ਟਿੱਪਣੀ ਦੀ ਖ਼ਬਰ ਫੈਲਦਿਆਂ ਹੀ ਇੱਥੇ ਸਿਆਸੀ ਤੂਫ਼ਾਨ ਮੱਚ ਗਿਆ। ਬੁੱਧਵਾਰ ਨੂੰ ਮੁੱਖ ਵਿਰੋਧੀ ਕਮਿਊਨਿਸਟ ਪਾਰਟੀ ਆਫ ਨੇਪਾਲ (ਯੂ.ਐੱਮ.ਐੱਲ.) ਨੇ ਇਸ ਮੁੱਦੇ ਨੂੰ ਲੈ ਕੇ ਸੰਸਦ ਤੋਂ ਉਪਰਲੇ ਸਦਨ ਨੈਸ਼ਨਲ ਅਸੈਂਬਲੀ ਦੀ ਕਾਰਵਾਈ ਨਹੀਂ ਚੱਲਣ ਦਿੱਤੀ। UML ਨੇ ਪ੍ਰਧਾਨ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਹੈ। ਸੰਸਦ ਦੇ ਹੇਠਲੇ ਸਦਨ ਹਾਊਸ ਆਫ ਰਿਪ੍ਰਜ਼ੈਂਟੇਟਿਵ ਦੀ ਬੈਠਕ ਬੁੱਧਵਾਰ ਨੂੰ ਕਈ ਵਾਰ ਮੁਲਤਵੀ ਕੀਤੀ ਗਈ। ਸੰਸਦ ਵਿੱਚ ਦਹਿਲ ਦਾ ਵਿਰੋਧ ਕਰਨ ਵਾਲੀਆਂ ਪਾਰਟੀਆਂ ਵਿੱਚ ਰਾਸ਼ਟਰੀ ਸੁਤੰਤਰ ਪਾਰਟੀ ਅਤੇ ਰਾਸ਼ਟਰੀ ਪ੍ਰਜਾਤੰਤਰ ਪਾਰਟੀ ਸ਼ਾਮਲ ਸਨ।

ਪ੍ਰਤੀਨਿਧ ਸਦਨ ‘ਚ ਯੂਐੱਮਐੱਲ ਦੇ ਮੈਂਬਰ ਰਘੂਜੀ ਪੰਤ ਨੇ ਕਿਹਾ- ‘ਸਾਨੂੰ ਭਾਰਤ ਵੱਲੋਂ ਨਿਯੁਕਤ ਪ੍ਰਧਾਨ ਮੰਤਰੀ ਦੀ ਲੋੜ ਨਹੀਂ ਹੈ। ਦਹਿਲ ਨੂੰ ਨੈਤਿਕ ਆਧਾਰ ‘ਤੇ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ।ਵੈਸੇ ਦਹਿਲ ਦੇ ਇਸ ਬਿਆਨ ਨੂੰ ਵਿਰੋਧੀ ਧਿਰ ਨੇ ਹੀ ਮੁੱਦਾ ਨਹੀਂ ਬਣਾਇਆ ਹੈ। ਦਰਅਸਲ, ਸੱਤਾਧਾਰੀ ਗਠਜੋੜ ਦੇ ਕਈ ਆਗੂ ਨੇ ਇਸ ਦੀ ਆਲੋਚਨਾ ਕੀਤੀ ਹੈ। ਗਠਜੋੜ ਦੇ ਨੇਤਾ ਵਿਸ਼ਵ ਪ੍ਰਕਾਸ਼ ਸ਼ਰਮਾ ਨੇ ਬੁੱਧਵਾਰ ਨੂੰ ਕਿਹਾ – ਪ੍ਰਧਾਨ ਮੰਤਰੀ ਦਾ ਬਿਆਨ ਆਲੋਚਨਾ ਦਾ ਹੱਕਦਾਰ ਹੈ। ਉਨ੍ਹਾਂ ਨੇ ਗਲਤ ਗੱਲ ਕਹੀ ਹੈ।