Ram Sahay Prasad Yadav

Nepal: ਰਾਮ ਸਹਾਏ ਪ੍ਰਸ਼ਾਦ ਯਾਦਵ ਬਣੇ ਨੇਪਾਲ ਦੇ ਤੀਜ਼ੇ ਉੱਪ ਰਾਸ਼ਟਰਪਤੀ

ਚੰਡੀਗੜ੍ਹ, 17 ਮਾਰਚ 2023: ਨੇਪਾਲ ਦੇ ਮਧੇਸ਼ ਖੇਤਰ ਦੇ ਨੇਤਾ ਰਾਮ ਸਹਾਏ ਪ੍ਰਸ਼ਾਦ ਯਾਦਵ (Ram Sahay Prasad Yadav) ਸ਼ੁੱਕਰਵਾਰ ਨੂੰ ਦੇਸ਼ ਦੇ ਤੀਜੇ ਉੱਪਰਾਸ਼ਟਰਪਤੀ ਚੁਣੇ ਗਏ ਹਨ। ਨੇਪਾਲ ਦੇ ਅੱਠ-ਪਾਰਟੀ ਸੱਤਾਧਾਰੀ ਗਠਜੋੜ ਦੇ ਸਮਰਥਨ ਵਾਲੇ ਉਮੀਦਵਾਰ ਰਾਮਸਹਾਏ ਯਾਦਵ ਨੇ ਸੀਪੀਐਨ-ਯੂਐਮਐਲ ਦੀ ਅਸ਼ਟਾ ਲਕਸ਼ਮੀ ਸ਼ਾਕਿਆ ਅਤੇ ਜਨਮਤ ਪਾਰਟੀ ਦੀ ਮਮਤਾ ਝਾਅ ਨੂੰ ਹਰਾਇਆ ਹੈ । ਮੀਡੀਆ ਰਿਪੋਰਟਾਂ ਮੁਤਾਬਕ ਰਾਮਸਹਾਏ ਯਾਦਵ ਨੇ 184 ਸੰਘੀ ਅਤੇ 329 ਸੂਬਾਈ ਸੰਸਦ ਮੈਂਬਰਾਂ ਵਿੱਚੋਂ 30,328 ਵੋਟਾਂ ਹਾਸਲ ਕੀਤੀਆਂ ਹਨ ।

ਹੁਣ ਰਾਮ ਸਹਾਏ ਪ੍ਰਸ਼ਾਦ ਯਾਦਵ (Ram Sahay Prasad Yadav) ਨੰਦ ਬਹਾਦੁਰ ਪੁਨ ਦੀ ਥਾਂ ਲੈਣਗੇ। ਨੇਪਾਲ ਦੇ ਦੱਖਣੀ ਤਰਾਈ ਖੇਤਰ ਵਿੱਚ ਮਧੇਸੀ ਭਾਈਚਾਰਾ ਜ਼ਿਆਦਾਤਰ ਭਾਰਤੀ ਮੂਲ ਦਾ ਹੈ। ਰਾਮ ਸਹਾਏ ਪ੍ਰਸਾਦ ਯਾਦਵ ਨੇ 1990 ਵਿੱਚ ਨੇਪਾਲ ਸਦਭਾਵਨਾ ਪਾਰਟੀ ਨਾਲ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਸੀ। ਉਹ ਮਧੇਸੀ ਜਨ ਅਧਿਕਾਰ ਫੋਰਮ ਦੇ ਸੰਸਥਾਪਕ ਜਨਰਲ ਸਕੱਤਰ ਸਨ ਅਤੇ ਪਹਿਲੇ ਮਧੇਸ਼ ਅੰਦੋਲਨ (2007) ਵਿੱਚ ਸਰਗਰਮ ਭੂਮਿਕਾ ਨਿਭਾਈ ਸੀ। ਇਸ ਦੇ ਨਾਲ ਹੀ ਰਾਮ ਸਹਾਏ ਯਾਦਵ ਪਿਛਲੇ ਸਾਲ ਨਵੰਬਰ ਵਿੱਚ ਹੋਈਆਂ ਚੋਣਾਂ ਵਿੱਚ ਬਾੜਾ-2 ਤੋਂ ਪ੍ਰਤੀਨਿਧੀ ਸਭਾ ਲਈ ਚੁਣੇ ਗਏ ਸਨ।

 

Scroll to Top