ਚੰਡੀਗੜ੍ਹ, 12 ਜੁਲਾਈ 2024: ਨੇਪਾਲ (Nepal) ‘ਚ ਸਿਆਸਤ ‘ਚ ਲਗਤਾਰ ਉਤਾਰ-ਚੜਾਅ ਦੇਖਣ ਨੂੰ ਮਿਲ ਰਹੇ ਹਨ | ਨੇਪਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ਪ੍ਰਚੰਡ ਨੇ ਅਸਤੀਫਾ ਦੇ ਦਿੱਤਾ ਹੈ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ਸੰਸਦ ‘ਚ ਭਰੋਸੇ ਦੀ ਵੋਟ ਹਾਰ ਹਾਸਲ ਨਹੀਂ ਕਰ ਸਕੇ । ਦਰਅਸਲ, ਸੀਪੀਐਮ-ਯੂਐਮਐਲ ਨੇ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਸੀ। 275 ਮੈਂਬਰੀ ਸਦਨ ‘ਚ, ਪ੍ਰਚੰਡ ਦੇ ਭਰੋਸੇ ਦੇ ਵੋਟ ਦੇ ਵਿਰੁੱਧ 194 ਅਤੇ ਸਮਰਥਨ ‘ਚ 63 ਵੋਟਾਂ ਪਈਆਂ। ਭਰੋਸੇ ਦਾ ਵੋਟ ਹਾਸਲ ਕਰਨ ਲਈ 138 ਵੋਟਾਂ ਦੀ ਲੋੜ ਸੀ।
ਐਨਸੀ ਪ੍ਰਧਾਨ ਸ਼ੇਰ ਬਹਾਦੁਰ ਦੇਉਬਾ ਨੇ ਨੇਪਾਲ (Nepal) ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਓਲੀ ਨੂੰ ਪਹਿਲਾਂ ਹੀ ਸਮਰਥਨ ਦਿੱਤਾ ਹੋਇਆ ਹੈ। ਹੁਣ ਕੇਪੀ ਸ਼ਰਮਾ ਓਲੀ ਨੇਪਾਲ ਦੇ ਨਵੇਂ ਪ੍ਰਧਾਨ ਮੰਤਰੀ ਬਣ ਸਕਦੇ ਹਨ |