ਚੰਡੀਗੜ੍ਹ, 26 ਜੂਨ, 2024: ਨੇਪਾਲੀ (Nepal) ਧਾਰਮਿਕ ਆਗੂ ਰਾਮ ਬਹਾਦੁਰ ਬੋਮਜਨ ਨੂੰ 15 ਸਾਲਾ ਸਾਧਵੀ ਨਾਲ ਜਿਨਸੀ ਸ਼ੋਸ਼ਣ ਮਾਮਲੇ ‘ਚ ਦੋਸ਼ੀ ਪਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 33 ਸਾਲਾ ਰਾਮ ਬਹਾਦੁਰ ਨੂੰ ਇਸ ਸਾਲ ਜਨਵਰੀ ‘ਚ ਜਿਨਸੀ ਸ਼ੋਸ਼ਣ ਦੇ ਨਾਲ-ਨਾਲ 4 ਜਣਿਆਂ ਨੂੰ ਅਗਵਾ ਕਰਨ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਸੀ।
ਬੀਤੇ ਸੋਮਵਾਰ ਨੂੰ ਸਰਲਾਹੀ ਅਦਾਲਤ ਨੇ ਬੋਮਜਨ ਨੂੰ ਨਬਾਲਗ ਨਾਲ ਜਿਨਸੀ ਸ਼ੋਸ਼ਣ ਦਾ ਦੋਸ਼ੀ ਪਾਇਆ ਅਤੇ ਹੁਣ ਇਸ ਮਾਮਲੇ ‘ਚ ਅਦਾਲਤ 1 ਜੁਲਾਈ ਨੂੰ ਸਜ਼ਾ ਸੁਣਾਈ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਬੋਮਜਨ ਨੂੰ ਘੱਟੋ-ਘੱਟ 12 ਸਾਲ ਦੀ ਜੇਲ੍ਹ ਹੋ ਸਕਦੀ ਹੈ।
ਇਸਦੇ ਨਾਲ ਹੀ ਕਾਠਮੰਡੂ (Nepal) ਪੋਸਟ ਨੇ ਪੁਲਿਸ ਚਾਰਜਸ਼ੀਟ ਦਾ ਹਵਾਲਾ ਦਿੰਦੇ ਹੋਏ ਲਿਖਿਆ ਹੈ ਕਿ ਬੋਮਜਨ ਨੇ 2016 ‘ਚ 15 ਸਾਲਾ ਸਾਧਵੀ ਨੂੰ ਆਪਣੇ ਕਮਰੇ ‘ਚ ਬੁਲਾਇਆ ਸੀ ਅਤੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਸਨ। ਉਸ ਨੇ ਸਾਧਵੀ ਨੂੰ ਇਸ ਬਾਰੇ ਕਿਸੇ ਨੂੰ ਨਾ ਦੱਸਣ ਦੀ ਧਮਕੀ ਵੀ ਦਿੱਤੀ ਸੀ।