July 1, 2024 12:30 am
Sandeep Lamichhane

ਨੇਪਾਲ ਕ੍ਰਿਕਟ ਟੀਮ ਦੇ ਕਪਤਾਨ ਸੰਦੀਪ ਲਾਮਿਛਾਨੇ ‘ਤੇ ਲੱਗੇ ਜ਼ਬਰ-ਜਨਾਹ ਦੇ ਦੋਸ਼

ਚੰਡੀਗੜ੍ਹ 08 ਸਤੰਬਰ 2022: ਨੇਪਾਲ ਕ੍ਰਿਕਟ ਟੀਮ ਦੇ ਕਪਤਾਨ ਸੰਦੀਪ ਲਾਮਿਛਾਨੇ (Sandeep Lamichhane) ਵਿਵਾਦਾਂ ਵਿੱਚ ਘਿਰ ਗਏ ਹਨ। ਸੰਦੀਪ ਲਾਮਿਛਾਨੇ ‘ਤੇ ਨੇਪਾਲ ਦੀ ਇਕ ਲੜਕੀ ਨੇ ਜ਼ਬਰ-ਜਨਾਹ ਦਾ ਦੋਸ਼ ਲਗਾਇਆ ਹੈ। ਸਥਾਨਕ ਪੁਲਿਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਜਿਸ ਲੜਕੀ ਨੇ ਸੰਦੀਪ ‘ਤੇ ਜ਼ਬਰ-ਜਨਾਹ ਦਾ ਦੋਸ਼ ਲਗਾਇਆ ਹੈ, ਲੜਕੀ ਦੀ ਉਮਰ 17 ਸਾਲ ਦੱਸੀ ਜਾ ਰਹੀ ਹੈ ਹੈ।

ਪੀੜਤ ਲੜਕੀ ਨੇ ਮੰਗਲਵਾਰ ਨੂੰ ਗਊਸ਼ਾਲਾ ਮਹਾਨਗਰ ਪੁਲਿਸ ਸਰਕਲ ‘ਚ ਦਰਜ ਕਰਵਾਈ ਪਹਿਲੀ ਸੂਚਨਾ ਰਿਪੋਰਟ (FIR) ‘ਚ ਦੋਸ਼ ਲਗਾਇਆ ਹੈ ਕਿ ਕਰੀਬ ਤਿੰਨ ਹਫਤੇ ਪਹਿਲਾਂ 22 ਸਾਲਾ ਲਾਮਿਛਾਨੇ ਨੇ ਉਸ ਨਾਲ ਜ਼ਬਰ-ਜਨਾਹ ਕੀਤਾ ਹੈ |

ਪੁਲਿਸ ਨੇ ਹਾਲਾਂਕਿ ਕਿਹਾ ਕਿ ਉਹ ਘਟਨਾ ਸਬੰਧੀ ਸੀਸੀਟੀਵੀ ਫੁਟੇਜ ਸਮੇਤ ਹੋਰ ਸਬੂਤ ਇਕੱਠੇ ਕਰ ਰਹੀ ਹੈ। ਇਸਦੇ ਨਾਲ ਹੀ ਪੁਲਿਸ ਨੇ ਕਿਹਾ ਕਿ ਮਾਮਲੇ ਦੀ ਸਹੀ ਜਾਂਚ ਕੀਤੇ ਬਿਨਾਂ ਕੁਝ ਨਹੀਂ ਕਿਹਾ ਜਾ ਸਕਦਾ।