July 6, 2024 10:54 pm
Nepal

ਨੇਪਾਲ: ਯਾਤਰੀਆਂ ਨਾਲ ਭਰੀ ਬੱਸ ਤ੍ਰਿਸ਼ੂਲੀ ਨਦੀ ‘ਚ ਡਿੱਗੀ, ਅੱਠ ਜਣਿਆਂ ਮੌਤ, 13 ਜ਼ਖਮੀ

ਚੰਡੀਗੜ੍ਹ, 23 ਅਗਸਤ 2023: ਨੇਪਾਲ (Nepal) ਦੇ ਧਾਡਿੰਗ ਜ਼ਿਲ੍ਹੇ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇੱਥੇ ਗਜੂਰੀ-2 ਚਾਲੀਸਾ ਨਾਮਕ ਸਥਾਨ ‘ਤੇ ਇਕ ਯਾਤਰੀ ਬੱਸ ਕੰਟਰੋਲ ਗੁਆ ਬੈਠੀ ਅਤੇ ਤ੍ਰਿਸ਼ੂਲੀ ਨਦੀ ‘ਚ ਡਿੱਗ ਗਈ। ਇਸ ਘਟਨਾ ‘ਚ 8 ਜਣਿਆਂ ਦੀ ਮੌਤ ਹੋ ਗਈ ਅਤੇ 13 ਜ਼ਖਮੀ ਹੋ ਗਏ। ਨੇਪਾਲੀ ਬੱਸ ਕਾਠਮੰਡੂ ਤੋਂ ਪੋਖਰਾ ਜਾ ਰਹੀ ਸੀ। ਬੁੱਧਵਾਰ ਸਵੇਰੇ ਕਰੀਬ 11:30 ਵਜੇ ਸੜਕ ਤੋਂ ਕਰੀਬ 40 ਮੀਟਰ ਹੇਠਾਂ ਤ੍ਰਿਸ਼ੂਲੀ ਨਦੀ ਵਿੱਚ ਡਿੱਗ ਗਈ । ਮੌਕੇ ‘ਤੇ ਪਹੁੰਚੀ ਨੇਪਾਲ ਪੁਲਿਸ ਸਥਾਨਕ ਪਿੰਡ ਵਾਸੀਆਂ ਦੀ ਮੱਦਦ ਨਾਲ ਬਚਾਅ ਕਾਰਜਾਂ ‘ਚ ਲੱਗੀ ਹੋਈ ਹੈ।

ਨੇਪਾਲ ਪੁਲਿਸ ਮੁਤਾਬਕ ਹਾਦਸੇ ਵਿੱਚ ਦੋ ਔਰਤਾਂ ਅਤੇ ਛੇ ਪੁਰਸ਼ਾਂ ਸਮੇਤ ਅੱਠ ਜਣਿਆਂ ਦੀ ਮੌਤ ਹੋ ਗਈ। ਹਾਦਸੇ ਵਾਲੀ ਥਾਂ ਤੋਂ 13 ਜ਼ਖਮੀਆਂ ਨੂੰ ਬਚਾ ਲਿਆ ਗਿਆ, ਜਿਨ੍ਹਾਂ ‘ਚੋਂ 8 ਦਾ ਸਥਾਨਕ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਪੰਜ ਲੋਕ ਗੰਭੀਰ ਰੂਪ ਨਾਲ ਜ਼ਖਮੀ ਹਨ, ਜਿਨ੍ਹਾਂ ਨੂੰ ਇਲਾਜ ਲਈ ਕਾਠਮੰਡੂ ਭੇਜਿਆ ਗਿਆ ਹੈ। ਘਟਨਾ ਵਾਲੀ ਥਾਂ ‘ਤੇ ਨੇਪਾਲੀ ਫੌਜ, ਹਥਿਆਰਬੰਦ ਪੁਲਿਸ ਅਤੇ ਨੇਪਾਲ ਪੁਲਿਸ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।