Nepal

Nepal: ਪੋਖਰਾ ‘ਚ ਹਾਦਸਾਗ੍ਰਸਤ ਜਹਾਜ਼ ਦਾ ਬਲੈਕ ਬਾਕਸ ਮਿਲਿਆ, 4 ਲਾਪਤਾ ਯਾਤਰੀਆਂ ਦੀ ਭਾਲ ਜਾਰੀ

ਚੰਡੀਗੜ੍ਹ 16 ਜਨਵਰੀ 2023: ਨੇਪਾਲ (Nepal) ਦੇ ਖੋਜ ਅਤੇ ਬਚਾਅ ਕਰਮੀਆਂ ਨੇ ਐਤਵਾਰ ਨੂੰ ਹਾਦਸਾਗ੍ਰਸਤ ਹੋਏ ਜਹਾਜ਼ ‘ਚ ਸਵਾਰ ਚਾਰ ਲਾਪਤਾ ਯਾਤਰੀਆਂ ਦੀ ਸੋਮਵਾਰ ਸਵੇਰੇ ਮੁੜ ਖੋਜ ਸ਼ੁਰੂ ਕਰ ਦਿੱਤੀ। ਇਸ ਤੋਂ ਪਹਿਲਾਂ ਐਤਵਾਰ ਰਾਤ ਨੂੰ ਬਚਾਅ ਕਾਰਜ ਰੋਕ ਦਿੱਤਾ ਗਿਆ ਸੀ। ਹਾਦਸਾਗ੍ਰਸਤ ਹੋਏ ਏਟੀਆਰ-72 ਜਹਾਜ਼ ਵਿੱਚ ਚਾਲਕ ਦਲ ਦੇ ਚਾਰ ਮੈਂਬਰਾਂ ਸਮੇਤ 72 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚੋਂ 68 ਯਾਤਰੀਆਂ ਦੀ ਮੌਤ ਦੀ ਪੁਸ਼ਟੀ ਹੋ ​​ਚੁੱਕੀ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ਦਾ ਬਲੈਕ ਬਾਕਸ ਮਿਲ ਬਰਾਮਦ ਹੋ ਗਿਆ ਹੈ। ਇਸ ਦੀ ਅਧਿਕਾਰਤ ਪੁਸ਼ਟੀ ਵੀ ਕੀਤੀ ਗਈ ਹੈ। ਨੇਪਾਲ ਵਿੱਚ ਪਿਛਲੇ 30 ਤੋਂ ਵੱਧ ਸਾਲਾਂ ਵਿੱਚ ਇਹ ਸਭ ਤੋਂ ਘਾਤਕ ਜਹਾਜ਼ ਹਾਦਸਾ ਹੈ।

ਨੇਪਾਲ (Nepal) ਦੀ ਨਾਗਰਿਕ ਹਵਾਬਾਜ਼ੀ ਅਥਾਰਟੀ (CAAN) ਦੇ ਅਨੁਸਾਰ, ‘ਯੇਤੀ ਏਅਰਲਾਈਨਜ਼’ ਦੇ 9N-ANC ATR-72 ਜਹਾਜ਼ ਨੇ ਕਾਠਮੰਡੂ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਵੇਰੇ 10.33 ਵਜੇ ਉਡਾਣ ਭਰੀ। ਪੋਖਰਾ ਹਵਾਈ ਅੱਡੇ ‘ਤੇ ਉਤਰਦੇ ਸਮੇਂ ਜਹਾਜ਼ ਪੁਰਾਣੇ ਹਵਾਈ ਅੱਡੇ ਅਤੇ ਨਵੇਂ ਹਵਾਈ ਅੱਡੇ ਦੇ ਵਿਚਕਾਰ ਸੇਤੀ ਨਦੀ ਦੇ ਕੰਢੇ ‘ਤੇ ਹਾਦਸਾਗ੍ਰਸਤ ਹੋ ਗਿਆ।

Scroll to Top