Nepal

ਨੇਪਾਲ: PM ਪ੍ਰਚੰਡ ਦੀ ਗਠਜੋੜ ਵਾਲੀ ਸਰਕਾਰ ਨੂੰ ਝਟਕਾ, ਉਪ ਪ੍ਰਧਾਨ ਮੰਤਰੀ ਨੇ ਦਿੱਤਾ ਅਸਤੀਫਾ

ਚੰਡੀਗੜ੍ਹ,13 ਮਈ 2024: ਨੇਪਾਲ (Nepal) ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ਪ੍ਰਚੰਡ ਦੀ ਅਗਵਾਈ ਵਾਲੀ ਗਠਜੋੜ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ, ਨੇਪਾਲ ਦੇ ਉਪ ਪ੍ਰਧਾਨ ਮੰਤਰੀ ਅਤੇ ਸੀਨੀਅਰ ਮਧੇਸੀ ਆਗੂ ਉਪੇਂਦਰ ਯਾਦਵ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦੀ ਪਾਰਟੀ ਨੇ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ।

ਜਿਕਰਯੋਗ ਹੈ ਕਿ ਉਪੇਂਦਰ ਯਾਦਵ ਕੋਲ ਸਿਹਤ ਮੰਤਰੀ ਦਾ ਅਹੁਦਾ ਵੀ ਸੀ। ਉਨ੍ਹਾਂ ਸੋਮਵਾਰ ਸਵੇਰੇ ਪ੍ਰਧਾਨ ਮੰਤਰੀ ਪ੍ਰਚੰਡ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਮਧੇਸੀ ਆਗੂ ਦੇ ਕਰੀਬੀ ਸੂਤਰਾਂ ਦਾ ਕਹਿਣਾ ਹੈ ਕਿ ਯਾਦਵ ਦੇ ਨਾਲ ਹੀ ਜੰਗਲਾਤ ਅਤੇ ਵਾਤਾਵਰਣ ਮੰਤਰੀ ਦੀਪਕ ਕਾਰਕੀ ਨੇ ਵੀ ਅਸਤੀਫਾ ਦੇ ਦਿੱਤਾ ਹੈ। ਕਾਰਕੀ ਉਪੇਂਦਰ ਯਾਦਵ ਦੀ ਪਾਰਟੀ ਦਾ ਆਗੂ ਵੀ ਹਨ।

Scroll to Top