July 7, 2024 6:07 am
NEET UG

NEET-UG Result: 1563 ਉਮੀਦਵਾਰਾਂ ਦੇ ਗ੍ਰੇਸ ਅੰਕ ਵਾਪਸ ਲਏ, 23 ਜੂਨ ਨੂੰ ਮੁੜ ਹੋਵੇਗੀ ਪ੍ਰੀਖਿਆ

ਚੰਡੀਗੜ੍ਹ, 13 ਜੂਨ 2024: NEET ਪ੍ਰੀਖਿਆ (NEET-UG) ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿਚਕਾਰ ਵੀਰਵਾਰ ਨੂੰ ਸੁਪਰੀਮ ਕੋਰਟ ‘ਚ ਇਕ ਵਾਰ ਫਿਰ ਸੁਣਵਾਈ ਹੋਈ। ਇਸ ਦੌਰਾਨ ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਵੱਲੋਂ NEET-UG 2024 ਦੇ 1563 ਉਮੀਦਵਾਰਾਂ ਨੂੰ ਗ੍ਰੇਸ ਅੰਕ ਦੇਣ ਦਾ ਫੈਸਲਾ ਵਾਪਸ ਲੈ ਲਿਆ ਗਿਆ ਹੈ।

ਅਜਿਹੇ ਉਮੀਦਵਾਰਾਂ ਨੂੰ 23 ਜੂਨ ਨੂੰ ਪ੍ਰੀਖਿਆ ਵਿੱਚ ਦੁਬਾਰਾ ਹਾਜ਼ਰ ਹੋਣ ਦਾ ਵਿਕਲਪ ਦਿੱਤਾ ਜਾਵੇਗਾ। ਇਸ ਦੇ ਨਤੀਜੇ 30 ਜੂਨ ਨੂੰ ਆਉਣਗੇ। ਪ੍ਰੀਖਿਆ ਵਿੱਚ ਹਾਜ਼ਰ ਨਾ ਹੋਣ ‘ਤੇ ਗ੍ਰੇਸ ਅੰਕ ਲਾਗੂ ਰਹਿਣਗੇ। ਵੱਡੀ ਗੱਲ ਇਹ ਹੈ ਕਿ ਸੁਪਰੀਮ ਕੋਰਟ ਨੇ 6 ਜੁਲਾਈ ਨੂੰ ਹੋਣ ਵਾਲੀ ਕਾਊਂਸਲਿੰਗ ‘ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ।