ਚੰਡੀਗੜ੍ਹ, 02 ਅਗਸਤ 2024: ਸੁਪਰੀਮ ਕੋਰਟ ਨੇ NEET-UG 2024 ਪੇਪਰ ਲੇਖ ਮਾਮਲੇ ‘ਚ ਕਿਹਾ ਕਿ NEET-UG 2024 ਪੇਪਰ ‘ਚ ਕੋਈ ਪ੍ਰਣਾਲੀਗਤ ਉਲੰਘਣਾ ਨਹੀਂ ਹੋਈ ਹੈ। ਲੀਕ ਮਾਮਲਾ ਸਿਰਫ ਪਟਨਾ ਅਤੇ ਹਜ਼ਾਰੀਬਾਗ ਤੱਕ ਸੀਮਤ ਸੀ। ਸੁਪਰੀਮ ਕੋਰਟ ਨੇ ਆਪਣੇ ਫੈਸਲੇ ‘ਚ ਕਿਹਾ ਕਿ ਕੇਂਦਰ ਦੁਆਰਾ ਗਠਿਤ ਕਮੇਟੀ ਪ੍ਰੀਖਿਆ ਪ੍ਰਣਾਲੀ ਦੀ ਸਾਈਬਰ ਸੁਰੱਖਿਆ ‘ਚ ਸੰਭਾਵਿਤ ਕਮਜ਼ੋਰੀਆਂ ਦੀ ਪਛਾਣ ਕਰਨ, ਜਾਂਚ ਨੂੰ ਵਧਾਉਣ ਦੀ ਪ੍ਰਕਿਰਿਆ, ਪ੍ਰੀਖਿਆ ਕੇਂਦਰਾਂ ਦੀ ਸੀਸੀਟੀਵੀ ਨਿਗਰਾਨੀ ਲਈ ਤਕਨੀਕੀ ਤਰੱਕੀ ‘ਤੇ ਲਈ ਐਸਓਪੀ ਤਿਆਰ ਕਰਨ ਲਈ ਵੀ ਵਿਚਾਰ ਕਰੇਗੀ।
ਸੁਪਰੀਮ ਕੋਰਟ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਫੈਸਲੇ ‘ਚ ਐਨਟੀਏ (NTA) ਦੀਆਂ ਢਾਂਚਾਗਤ ਪ੍ਰਕਿਰਿਆਵਾਂ ‘ਚ ਸਾਰੀਆਂ ਕਮੀਆਂ ਨੂੰ ਉਜਾਗਰ ਕੀਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਵਿਦਿਆਰਥੀਆਂ ਦੀ ਬਿਹਤਰੀ ਲਈ ਅਜਿਹਾ ਨਹੀਂ ਹੋਣ ਦੇ ਸਕਦੇ। ਇਸ ਲਈ ਜਿਹੜੇ ਮੁੱਦੇ ਪੈਦਾ ਹੋਏ ਹਨ, ਉਨ੍ਹਾਂ ਨੂੰ ਕੇਂਦਰ ਵੱਲੋਂ ਇਸ ਸਾਲ ਹੀ ਠੀਕ ਕਰਨਾ ਚਾਹੀਦਾ ਹੈ, ਤਾਂ ਜੋ ਅਜਿਹਾ ਮੁੜ ਨਾ ਵਾਪਰੇ।