ਦਿੱਲੀ, 06 ਜੂਨ 2025: NEET PG 2025: ਨੀਟ ਪੀਜੀ ਪ੍ਰੀਖਿਆ 2025 ਸਬੰਧੀ ਵੱਡੀ ਖ਼ਬਰ ਸਾਹਮਣੇ ਆਈ ਹੈ। ਸੁਪਰੀਮ ਕੋਰਟ ਨੇ ਨੀਟ ਪੀਜੀ (ਪੋਸਟ ਗ੍ਰੈਜੂਏਟ) ਪ੍ਰੀਖਿਆ 3 ਅਗਸਤ, 2025 ਨੂੰ ਕਰਵਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸੁਪਰੀਮ ਕੋਰਟ ਨੇ ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨ (NBE) ਨੂੰ ਦਿੱਤੀ ਗਈ ਪਹਿਲਾਂ ਦੀ ਸਮਾਂ ਸੀਮਾ ਵਧਾ ਦਿੱਤੀ ਹੈ। ਇਹ ਪ੍ਰੀਖਿਆ ਪਹਿਲਾਂ ਇਸ ਸਾਲ 15 ਜੂਨ ਨੂੰ ਹੋਣੀ ਸੀ। ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਅਤੇ ਆਗਸਟੀਨ ਜਾਰਜ ਮਸੀਹ ਦੀ ਬੈਂਚ ਨੇ ਸਪੱਸ਼ਟ ਕੀਤਾ ਕਿ ਇਸ ਸਬੰਧ ਵਿੱਚ NBE ਨੂੰ ਕੋਈ ਹੋਰ ਸਮਾਂ ਸੀਮਾ ਨਹੀਂ ਦਿੱਤੀ ਜਾਵੇਗੀ।
ਜਿਕਰਯੋਗ ਹੈ ਕਿ 30 ਮਈ ਨੂੰ ਸੁਪਰੀਮ ਕੋਰਟ ਨੇ ਨੀਟ ਪੀਜੀ ਪ੍ਰੀਖਿਆ (NEET PG 2025) ਸਿਰਫ਼ ਇੱਕ ਸ਼ਿਫਟ ‘ਚ ਕਰਵਾਉਣ ਦਾ ਹੁਕਮ ਦਿੱਤਾ ਸੀ। ਇਸ ਤੋਂ ਬਾਅਦ NBE ਨੇ ਸੁਪਰੀਮ ਕੋਰਟ ‘ਚ ਇੱਕ ਅਰਜ਼ੀ ਦਾਇਰ ਕਰਕੇ ਪ੍ਰੀਖਿਆ ਨੂੰ ਬਾਅਦ ਦੀ ਤਾਰੀਖ਼ ਤੱਕ ਮੁੜ ਤਹਿ ਕਰਨ ਲਈ ਸਮਾਂ ਵਧਾਉਣ ਦੀ ਮੰਗ ਕੀਤੀ ਸੀ, ਕਿਉਂਕਿ ਸਿੰਗਲ-ਸ਼ਿਫਟ ਆਦੇਸ਼ ਦੀ ਪਾਲਣਾ ਕਰਨ ਲਈ ਨਵੇਂ ਪ੍ਰਬੰਧ ਕਰਨੇ ਪੈਣਗੇ।
ਇਹ ਪ੍ਰੀਖਿਆ ਪਹਿਲਾਂ 15 ਜੂਨ ਨੂੰ ਦੋ ਸ਼ਿਫਟਾਂ ‘ਚ ਕਰਵਾਈ ਜਾਣੀ ਸੀ, ਪਰ ਸੁਪਰੀਮ ਕੋਰਟ ਨੇ ਇਸ ਫਾਰਮੈਟ ‘ਤੇ ਇਤਰਾਜ਼ ਜਤਾਉਂਦੇ ਹੋਏ ਪ੍ਰੀਖਿਆ ਨੂੰ ਮੁਲਤਵੀ ਕਰ ਦਿੱਤਾ ਸੀ। ਅਦਾਲਤ ਨੇ ਸਪੱਸ਼ਟ ਕੀਤਾ ਸੀ ਕਿ ਪ੍ਰੀਖਿਆ ਦੋ ਸ਼ਿਫਟਾਂ ‘ਚ ਕਰਵਾਉਣ ਨਾਲ ਮੁਸ਼ਕਿਲ ਦੇ ਪੱਧਰ ‘ਚ ਫ਼ਰਕ ਪੈ ਸਕਦਾ ਹੈ, ਜਿਸ ਨਾਲ ਉਮੀਦਵਾਰਾਂ ਨਾਲ ਬੇਇਨਸਾਫ਼ੀ ਹੋ ਸਕਦੀ ਹੈ।
Read More: ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਇੱਕ ਸ਼ਿਫਟ ‘ਚ ਹੋਵੇਗੀ ਨੀਟ ਪੀਜੀ 2025 ਦੀ ਪ੍ਰੀਖਿਆ