NEET 2025 Admit Card

NEET 2025 Admit Card: ਨੀਟ 2025 ਦੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ, ਕਿਵੇਂ ਡਾਊਨਲੋਡ ਕਰੀਏ ?

ਚੰਡੀਗੜ, 01 ਮਈ 2025: NEET 2025 Admit Card: 4 ਮਈ 2025 ਨੂੰ ਹੋਣ ਵਾਲੀ ਪ੍ਰੀਖਿਆ ਲਈ NEET 2025 ਦਾ ਐਡਮਿਟ ਕਾਰਡ ਜਾਰੀ ਕਰ ਦਿਤੇ ਗਏ ਹਨ | ਇਹ ਪ੍ਰੀਖਿਆ ਭਾਰਤ ਅਤੇ ਵਿਦੇਸ਼ਾਂ ਦੇ 566 ਸ਼ਹਿਰਾਂ ‘ਚ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ। ਉਮੀਦਵਾਰਾਂ ਨੂੰ 23 ਅਪ੍ਰੈਲ, 2025 ਨੂੰ ਪ੍ਰਕਾਸ਼ਿਤ ਸਿਟੀ ਇੰਟੀਮੇਸ਼ਨ ਸਲਿੱਪ ਰਾਹੀਂ ਉਨ੍ਹਾਂ ਦੇ ਨਿਰਧਾਰਤ ਪ੍ਰੀਖਿਆ ਸ਼ਹਿਰ ਬਾਰੇ ਸੂਚਿਤ ਕੀਤਾ ਗਿਆ ਸੀ।

ਨੀਟ (NEET) ਐਡਮਿਟ ਕਾਰਡ ਇੱਕ ਮਹੱਤਵਪੂਰਨ ਦਸਤਾਵੇਜ਼ ਹੈ ਜਿਸ ‘ਚ ਪ੍ਰੀਖਿਆ ਕੇਂਦਰ ਦਾ ਨਾਮ ਅਤੇ ਪਤਾ, ਉਮੀਦਵਾਰਾਂ ਦੇ ਨਿੱਜੀ ਵੇਰਵੇ, ਪ੍ਰੀਖਿਆ ਵਾਲੇ ਦਿਨ ਲਈ ਮਹੱਤਵਪੂਰਨ ਹਦਾਇਤਾਂ ਅਤੇ ਦਿਸ਼ਾ-ਨਿਰਦੇਸ਼, ਅਤੇ ਪ੍ਰੋਫਾਰਮਾ ਵਰਗੀ ਮਹੱਤਵਪੂਰਨ ਜਾਣਕਾਰੀ ਹੁੰਦੀ ਹੈ।

ਜਿਕਰਯੋਗ ਹੈ ਕਿ ਸਿਰਫ਼ ਉਨ੍ਹਾਂ ਉਮੀਦਵਾਰਾਂ ਨੂੰ ਹੀ NEET ਦਾਖਲਾ ਕਾਰਡ ਜਾਰੀ ਕੀਤਾ ਜਾਵੇਗਾ, ਜਿਨ੍ਹਾਂ ਨੇ ਨਿਰਧਾਰਤ ਸਮੇਂ ‘ਚ NEET 2025 ਲਈ ਰਜਿਸਟ੍ਰੇਸ਼ਨ ਕੀਤੀ ਹੈ ਅਤੇ ਜਿਨ੍ਹਾਂ ਨੇ ਜ਼ਰੂਰੀ ਸੁਧਾਰ ਕੀਤੇ ਹਨ। NEET 2025 ਐਡਮਿਟ ਕਾਰਡ (NEET 2025 Admit Card) ਕਿਵੇਂ ਡਾਊਨਲੋਡ ਕਰੀਏ?

  • ਅਧਿਕਾਰਤ ਵੈੱਬਸਾਈਟ neet.nta.nic.in ‘ਤੇ ਜਾਓ।
    ਇਸਤੋਂ ਬਾਅਦ NEET UG 2025 ਐਡਮਿਟ ਕਾਰਡ ਡਾਊਨਲੋਡ ਕਰੋ।
    ਆਪਣਾ ਐਪਲੀਕੇਸ਼ਨ ਨੰਬਰ, ਜਨਮ ਮਿਤੀ ਅਤੇ ਸੁਰੱਖਿਆ ਪਿੰਨ ਦਰਜ ਕਰੋ।
    “ਸਬਮਿਟ” ਬਟਨ ‘ਤੇ ਕਲਿੱਕ ਕਰੋ।
    ਤੁਹਾਡਾ ਐਡਮਿਟ ਕਾਰਡ ਸਕ੍ਰੀਨ ‘ਤੇ ਦਿਖਾਈ ਦੇਵੇਗਾ।

ਜੇਕਰ ਤੁਹਾਨੂੰ ਆਪਣੇ ਐਡਮਿਟ ਕਾਰਡ ਸੰਬੰਧੀ ਕੋਈ ਸਮੱਸਿਆ ਆਉਂਦੀ ਹੈ, ਤਾਂ ਤੁਸੀਂ ਹੇਠਾਂ ਦਿੱਤੇ ਵੇਰਵਿਆਂ ਦੀ ਵਰਤੋਂ ਕਰਕੇ NTA ਨਾਲ ਸੰਪਰਕ ਕਰ ਸਕਦੇ ਹੋ:

  • NTA ਹੈਲਪਡੈਸਕ ਨੰਬਰ: 011-40759000 / 011-69227700
    ਈਮੇਲ ਆਈਡੀ: neet@nta.ac.in
    ਅਧਿਕਾਰਤ ਵੈੱਬਸਾਈਟ: https://neet.nta.nic.in

Read More: NEET UG 2025: ਨੀਟ UG 2025 ਦੇ ਐਂਟਰੈਂਸ ਟੈਸਟ ਲਈ ਰਜਿਸਟ੍ਰੇਸ਼ਨ ਸ਼ੁਰੂ, ਜਾਣੋ ਆਖਰੀ ਤਾਰੀਖ਼

Scroll to Top