Neeraj Chopra

ਨੀਰਜ ਚੋਪੜਾ ਦੀ ਮਾਤਾ ਦਾ ਬਿਆਨ, ਕਿਹਾ-“ਸਾਡੇ ਲਈ ਚਾਂਦੀ ਤਮਗਾ ਵੀ ਸੋਨੇ ਦੇ ਬਰਾਬਰ”

ਚੰਡੀਗੜ੍ਹ, 09 ਅਗਸਤ 2024: ਪੈਰਿਸ ਓਲੰਪਿਕ 2024 ‘ਚ ਸਿਲਵਰ ਮੈਡਲ ਜਿੱਤਣ ਤੋਂ ਬਾਅਦ ਨੀਰਜ ਚੋਪੜਾ (Neeraj Chopra) ਦੀ ਕਾਫ਼ੀ ਤਾਰੀਫ਼ ਹੋ ਰਹੀ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੇ ਜੈਵਲਿਨ ਥ੍ਰੋਅਰ ਅਰਸ਼ਦ ਨਦੀਮ ਸੋਨ ਤਮਗਾ ਜਿੱਤ ਕੇ ਸੁਰਖੀਆਂ ‘ਚ ਬਣੇ ਹੋਏ ਹਨ। ਨੀਰਜ ਚੋਪੜਾ ਨੇ ਲਗਾਤਾਰ ਦੂਜੇ ਓਲੰਪਿਕ ‘ਚ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਨੀਰਜ ਨੇ 89.45 ਮੀਟਰ ਜੈਵਲਿਨ ਸੁੱਟਿਆ। ਪਾਕਿਸਤਾਨ ਦੇ ਅਰਸ਼ਦ ਨਦੀਮ ਨੇ 92.97 ਮੀਟਰ ਦੇ ਸਕੋਰ ਅਤੇ ਓਲੰਪਿਕ ਰਿਕਾਰਡ ਨਾਲ ਸੋਨ ਤਮਗਾ ਜਿੱਤਿਆ ਹੈ । ਨੀਰਜ਼ ਦੀ ਮਾਂ ਨੇ ਆਪਣੇ ਪੁੱਤ ਦੀ ਇਸ ਪ੍ਰਾਪਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

ਨੀਰਜ ਚੋਪੜਾ (Neeraj Chopra) ਦੀ ਮਾਤਾ ਸਰੋਜ ਦੇਵੀ ਨੇ ਕਿਹਾ, “ਅਸੀਂ ਬਹੁਤ ਖੁਸ਼ ਹਾਂ, ਸਾਡੇ ਲਈ ਚਾਂਦੀ ਵੀ ਸੋਨੇ ਦੇ ਬਰਾਬਰ ਹੈ। ਜਿਸ ਨੇ ਸੋਨਾ ਲਿਆ ਹੈ, ਉਹ ਵੀ ਸਾਡਾ ਲੜਕਾ ਹੈ, ਜਿਸ ਨੇ ਸਖ਼ਤ ਮਿਹਨਤ ਕਰਕੇ ਸੋਨ ਤਮਗਾ ਜਿੱਤਿਆ ਹੈ | ਉਨ੍ਹਾਂ ਕਿਹਾ ਕਿ ਹਰ ਖਿਡਾਰੀ ਦਾ ਦਿਨ ਹੁੰਦਾ ਹੈ | ਪੈਰਿਸ ਓਲੰਪਿਕ ਦੇ ਚਾਂਦੀ ਤਮਗਾ ਜੇਤੂ ਨੀਰਜ ਚੋਪੜਾ ਦੀ ਮਾਂ ਨੇ ਵੀ ਪਾਕਿਸਤਾਨੀ ਖਿਡਾਰੀ ਅਰਸ਼ਦ ਨਦੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ ।

Scroll to Top