ਸਪੋਰਟਸ, 18 ਅਗਸਤ 2025: ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਡਾਇਮੰਡ ਲੀਗ-2025 ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਨੀਰਜ ਚੋਪੜਾ ਨੇ 27 ਅਤੇ 28 ਅਗਸਤ ਨੂੰ ਸਵਿਟਜ਼ਰਲੈਂਡ ਦੇ ਜ਼ਿਊਰਿਖ ‘ਚ ਹੋਣ ਵਾਲੇ ਮੁਕਾਬਲੇ ਲਈ ਕੁਆਲੀਫਾਈ ਕੀਤਾ, ਸਿਲੇਸੀਆ ਪੜਾਅ ਤੋਂ ਬਾਅਦ 15 ਅੰਕਾਂ ਨਾਲ ਫਾਈਨਲ ਟੇਬਲ ‘ਚ ਤੀਜੇ ਸਥਾਨ ‘ਤੇ ਰਿਹਾ।
27 ਸਾਲਾ ਨੀਰਜ ਨੇ 16 ਅਗਸਤ ਨੂੰ ਪੋਲੈਂਡ ‘ਚ ਸਿਲੇਸੀਆ ਦੌਰ ‘ਚ ਹਿੱਸਾ ਨਹੀਂ ਲਿਆ। ਹਾਲਾਂਕਿ, ਉਨ੍ਹਾਂ ਨੇ ਮਈ ‘ਚ ਦੋਹਾ ਡਾਇਮੰਡ ਲੀਗ ‘ਚ 90.23 ਮੀਟਰ ਦਾ ਕਰੀਅਰ ਦਾ ਬੈਸਟ ਥ੍ਰੋਅ ਸੁੱਟ ਕੇ ਦੂਜਾ ਸਥਾਨ ਹਾਸਲ ਕੀਤਾ ਸੀ। ਪੈਰਿਸ ਡਾਇਮੰਡ ਲੀਗ ‘ਚ ਨੀਰਜ ਜੂਨ ਮਹੀਨੇ ‘ਚ 88.16 ਮੀਟਰ ਦੇ ਥ੍ਰੋਅ ਸੁੱਟ ਕੇ ਪਹਿਲਾ ਸਥਾਨ ਹਾਸਲ ਕੀਤਾ ਸੀ |
ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਦੇ ਇੱਕ ਅਧਿਕਾਰੀ ਮੁਤਾਬਕ ਹੁਣ ਤੱਕ ਦੀ ਜਾਣਕਾਰੀ ਅਨੁਸਾਰ, ਨੀਰਜ ਪੂਰੀ ਤਰ੍ਹਾਂ ਫਿੱਟ ਹਨ ਅਤੇ ਉਹ ਡਾਇਮੰਡ ਲੀਗ ਦੇ ਫਾਈਨਲ ‘ਚ ਹਿੱਸਾ ਲੈਣਗੇ।’ ਇਸ ਸਮੇਂ, ਨੀਰਜ ਚੋਪੜਾ ਚੈੱਕ ਗਣਰਾਜ ‘ਚ ਸਿਖਲਾਈ ਲੈ ਰਿਹਾ ਹੈ।
ਭਾਰਤ ਦੇ ਸਟਾਰ ਨੀਰਜ ਚੋਪੜਾ 13-21 ਸਤੰਬਰ 2025 ਤੱਕ ਟੋਕੀਓ ‘ਚ ਅਗਾਮੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ‘ਚ ਆਪਣੇ ਖ਼ਿਤਾਬ ਦਾ ਬਚਾਅ ਕਰਨ ਲਈ ਉਤਰਨਗੇ। ਨੀਰਜ ਨੇ ਪਿਛਲੇ ਸੀਜ਼ਨ ‘ਚ ਬੁਡਾਪੇਸਟ ‘ਚ 88.17 ਮੀਟਰ ਦੇ ਸਕੋਰ ਨਾਲ ਸੋਨ ਤਮਗਾ ਜਿੱਤਿਆ ਆਪਣੇ ਨਾਂ ਕੀਤਾ ਸੀ |
Read More: ਓਲੰਪਿਕ ਤਮਗਾ ਜੇਤੂ ਨੀਰਜ ਚੋਪੜਾ ਨੇ ਜਿੱਤਿਆ ਪੈਰਿਸ ਡਾਇਮੰਡ ਲੀਗ ਦਾ ਖ਼ਿਤਾਬ