July 7, 2024 12:37 pm
Neeraj Chopra

ਨੀਰਜ ਚੋਪੜਾ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 2023 ਦੇ ਫਾਈਨਲ ‘ਚ ਪੁੱਜੇ

ਚੰਡੀਗੜ੍ਹ, 25 ਅਗਸਤ 2023: ਭਾਰਤ ਦੇ ਸਟਾਰ ਅਥਲੀਟ ਨੀਰਜ ਚੋਪੜਾ (Neeraj Chopra) ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਨੀਰਜ ਚੋਪੜਾ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 88.77 ਮੀਟਰ ਜੈਵਲਿਨ ਸੁੱਟ ਕੇ ਫਾਈਨਲ ਵਿੱਚ ਥਾਂ ਬਣਾਈ ਹੈ । ਡੀਪੀ ਮਨੂ ਵੀ ਨੀਰਜ ਦੇ ਨਾਲ ਗਰੁੱਪ ਏ ਵਿੱਚ ਹੈ, ਜਦੋਂ ਕਿ ਕਿਸ਼ੋਰ ਜੇਨਾ ਗਰੁੱਪ ਬੀ ਵਿੱਚ ਇਕਲੌਤਾ ਭਾਰਤੀ ਹੈ।

ਨੀਰਜ ਚੋਪੜਾ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ‘ਚ 85 ਮੀਟਰ ਤੋਂ ਜ਼ਿਆਦਾ ਜੈਵਲਿਨ ਸੁੱਟ ਕੇ ਪੈਰਿਸ ਓਲੰਪਿਕ ਲਈ ਵੀ ਕੁਆਲੀਫਾਈ ਕੀਤਾ ਹੈ। ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਲਈ ਘੱਟੋ-ਘੱਟ 85.50 ਮੀਟਰ ਦੀ ਲੋੜ ਸੀ ਅਤੇ ਨੀਰਜ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 88.77 ਮੀਟਰ ਦੂਰ ਜੈਵਲਿਨ ਸੁੱਟਿਆ ਹੈ |

ਹੰਗਰੀ ਦੀ ਰਾਜਧਾਨੀ ਬੁਡਾਪੇਸਟ ਵਿੱਚ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 2023 ਦਾ ਉਤਸ਼ਾਹ ਆਪਣੇ ਸਿਖਰ ‘ਤੇ ਹੈ। ਭਾਰਤ ਦੇ ਨਜ਼ਰੀਏ ਤੋਂ ਅੱਜ ਦਾ ਦਿਨ ਬਹੁਤ ਖਾਸ ਹੈ। ਭਾਰਤ ਅੱਜ ਤੱਕ ਇਸ ਟੂਰਨਾਮੈਂਟ ਵਿੱਚ ਸੋਨ ਤਮਗਾ ਨਹੀਂ ਜਿੱਤ ਸਕਿਆ ਹੈ। 2003 ‘ਚ ਲੰਬੀ ਛਾਲ ਅੰਜੂ ਬੌਬੀ ਜਾਰਜ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ, ਜਦਕਿ ਪਿਛਲੀ ਵਾਰ ਨੀਰਜ ਚੋਪੜਾ (Neeraj Chopra) ਨੇ ਚਾਂਦੀ ਦਾ ਤਮਗਾ ਜਿੱਤਿਆ ਸੀ। ਇਸ ਵਾਰ ਨੀਰਜ ਚੋਪੜਾ ਆਪਣੇ ਤਗਮੇ ਦਾ ਰੰਗ ਬਦਲਣਾ ਚਾਹੇਗਾ।