ਚੰਡੀਗੜ੍ਹ, 28 ਅਗਸਤ 2025: ਚੰਡੀਗੜ੍ਹ ਕਾਲਜ ਆਫ਼ ਟੈਕਨਾਲੋਜੀ (ਸੀਸੀਟੀ), ਸੀਜੀਸੀ ਲਾਂਡਰਾਂ ਦੇ ਬੀਸੀਏ ਵਿਿਦਆਰਥੀ ਅੰਡਰ ਅਫ਼ਸਰ ਚੇਤਨ ਨੇ 5 ਤੋਂ 19 ਅਗਸਤ 2025 ਤੱਕ ਮਹਾਰਾਸ਼ਟਰ ਦੇ ਕੋਲਹਾਪੁਰ ‘ਚ ਚੱਲ ਰਹੇ ਰਾਸ਼ਟਰੀ ਪੱਧਰ ਦੇ ਇੰਟਰ ਡਾਇਰੈਕਟੋਰੇਟ ਸਪੋਰਟਸ ਸ਼ੂਟਿੰਗ ਮੁਕਾਬਲੇ (ਆਈਡੀਐਸਐਸਸੀ 2025) ‘ਚ ਆਪਣੀ ਵੱਖਰੀ ਪਛਾਣ ਬਣਾਈ ਹੈ।
ਕੈਡੇਟ ਚੇਤਨ ਨੇ ਮਿਨੀਮਮ ਕਵਾਲੀਫਿਕੇਸ਼ਨ ਸਕੋਰ (ਐਮਕਿਊਐਸ) ਪ੍ਰਾਪਤ ਕਰਕੇ ਪ੍ਰਤਿਸ਼ਠਾਵਾਨ ਜੀਵੀ ਮਾਵਲੰਕਰ ਸ਼ੂਟਿੰਗ ਚੈਂਪੀਅਨਸ਼ਿਪ ‘ਚ ਆਪਣਾ ਸਥਾਨ ਪ੍ਰਾਪਤ ਕੀਤਾ। ਇਹ ਉਸਦੀ ਦੂਜੀ ਰਾਸ਼ਟਰੀ ਪੱਧਰ ਦੀ ਪ੍ਰਾਪਤੀ ਹੈ ਜੋ ਉਸ ਦੇ ਅਨੁਸ਼ਾਸਨ, ਹੁਨਰ ਅਤੇ ਨਿਰੰਤਰ ਪ੍ਰਦਰਸ਼ਨ ਨੂੰ ਦਰਸਾਉਂਦੀ ਹੈ। ਇਸ ਕੈਡੇਟ ਦੀ ਯਾਤਰਾ ਅਨੁਭਵ ਅਤੇ ਵਚਨਬੱਧਤਾ ਦੀ ਇੱਕ ਮਜ਼ਬੂਤ ਨੀਂਹ ਨੂੰ ਦਰਸਾਉਂਦੀ ਹੈ।
ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਭਾਰਤ ਭਰ ‘ਚ 20 ਤੋਂ ਵੱਧ ਐਨਸੀਸੀ ਕੈਂਪਾਂ ‘ਚ ਹਿੱਸਾ ਲਿਆ ਹੈ, ਜਿਸ ‘ਚ ਤਾਮਿਲਨਾਡੂ ‘ਚ ਆਈਡੀਐਸਐਸਸੀ-2024 ਵੀ ਸ਼ਾਮਲ ਹੈ। ਉਨ੍ਹਾਂ ਦੇ ਯੋਗਦਾਨ ਨੂੰ ਪਹਿਲਾਂ ਉਦੋਂ ਮਾਨਤਾ ਦਿੱਤੀ ਸੀ ਜਦੋਂ ਉਸਨੂੰ 5 ਮਾਰਚ 2025 ਨੂੰ ਐਨਸੀਸੀ ਗਰੁੱਪ ਹੈੱਡਕੁਆਰਟਰ, ਪਟਿਆਲਾ ਵਿਖੇ ਮੇਜਰ ਜਨਰਲ ਜੇਐਸ ਚੀਮਾ, ਏਡੀਜੀ, ਐਨਸੀਸੀ (ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਡਾਇਰੈਕਟੋਰੇਟ) ਵੱਲੋਂ ਪ੍ਰਸੰਸ਼ਾ ਸਰਟੀਫਿਕੇਟ (ਸਰਟੀਫਿਕੇਟ ਆਫ ਐਪਰਿਸੀਏਸ਼ਨ) ਪ੍ਰਾਪਤ ਹੋਇਆ।
ਉਨ੍ਹਾਂ ਨੂੰ ਵਧਾਈ ਦਿੰਦਿਆਂ ਸੀਜੀਸੀ ਲਾਂਡਰਾਂ ਦੇ ਕੈਂਪਸ ਡਾਇਰੈਕਟਰ ਡਾ.ਰਾਜਦੀਪ ਸਿੰਘ ਨੇ ਕਿਹਾ ਕਿ ਚੇਤਨ ਦੀ ਸਫਲਤਾ ਸੰਸਥਾ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਦੀ ਲਗਨ ਅਤੇ ਸਮਰਪਣ ਐਨਸੀਸੀ ਦੀ ਭਾਵਨਾ ਨੂੰ ਦਰਸਾਉਂਦੇ ਹਨ ਅਤੇ ਸਾਥੀ ਕੈਡਿਟਾਂ ਨੂੰ ਉੱਤਮਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਦੇ ਹਨ। ਧੰਨਵਾਦ ਪ੍ਰਗਟ ਕਰਦਿਆਂ ਕੈਡੇਟ ਚੇਤਨ ਨੇ ਕਿਹਾ ਕਿ ਰਾਸ਼ਟਰੀ ਪੱਧਰ ’ਤੇ ਆਪਣੇ ਕਾਲਜ ਅਤੇ ਯੂਨਿਟ ਦੀ ਨੁਮਾਇੰਦਗੀ ਕਰਨਾ ਇੱਕ ਸਨਮਾਨ ਦੀ ਗੱਲ ਹੈ।
ਇਹ ਪ੍ਰਾਪਤੀ ਨਿਰੰਤਰ ਯਤਨਾਂ, ਸਲਾਹਕਾਰਾਂ ਦੇ ਮਾਰਗਦਰਸ਼ਨ ਅਤੇ ਐਨਸੀਸੀ ਅਤੇ ਸੰਸਥਾ, ਸੀਜੀਸੀ ਲਾਂਡਰਾਂ ਦੁਆਰਾ ਪ੍ਰਦਾਨ ਕੀਤੇ ਗਏ ਮੌਕਿਆਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਯਾਤਰਾ ਨੂੰ ਉਸੇ ਦ੍ਰਿੜਤਾ ਅਤੇ ਧਿਆਨ ਨਾਲ ਜਾਰੀ ਰੱਖਣ ਲਈ ਵਚਨਬੱਧ ਹਾਂ। ਅੰਡਰ ਅਫ਼ਸਰ ਚੇਤਨ ਦੀ ਪ੍ਰਾਪਤੀ ਸੀਸੀਟੀ-ਸੀਜੀਸੀ ਲਾਂਡਰਾਂ, ਐਨਸੀਸੀ ਯੂਨਿਟ ਅਤੇ ਵੱਡੇ ਪੱਧਰ ’ਤੇ ਡਾਇਰੈਕਟੋਰੇਟ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਉਨ੍ਹਾਂ ਦੀ ਪ੍ਰਾਪਤੀ ਅਨੁਸ਼ਾਸਨ, ਲਚਕਤਾ ਅਤੇ ਵਚਨਬੱਧਤਾ ਦੀ ਪਰਿਵਰਤਨਸ਼ੀਲ ਭੂਮਿਕਾ ਦਾ ਪ੍ਰਮਾਣ ਹੈ ਜੋ ਭਵਿੱਖ ਦੇ ਆਗੂਆਂ ਨੂੰ ਆਕਾਰ ਦੇਣ ਵਿੱਚ ਸਹਾਇਕ ਹੈ।
Read More: ਚੰਡੀਗੜ੍ਹ ਕਾਲਜ ਆਫ਼ ਟੈਕਨਾਲੋਜੀ, ਸੀਜੀਸੀ ਲਾਂਡਰਾਂ ਨੇ ਕਰਵਾਇਆ ਸਮਰ ਕੋਰਸ