ਚੰਡੀਗੜ੍ਹ, 16 ਅਕਤੂਬਰ 2024: ਪੰਚਕੂਲਾ ਸਥਿਤ ਭਾਜਪਾ ਦਫ਼ਤਰ ‘ਚ ਹੋਈ ਭਾਜਪਾ ਵਿਧਾਇਕ ਦਲ ਦੀ ਬੈਠਕ ‘ਚ ਸਰਬਸੰਮਤੀ ਨਾਲ ਨਾਇਬ ਸੈਣੀ (Nayab Saini) ਨੂੰ ਵਿਧਾਇਕ ਦਲ ਦਾ ਆਗੂ ਚੁਣਿਆ ਗਿਆ ਹੈ | ਇਸਦੇ ਨਾਲ ਹੀ ਨਾਇਬ ਸੈਣੀ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਹੋਣਗੇ। ਜਿਕਰਯੋਗ ਹੈ ਕਿ ਨਾਇਬ ਸੈਣੀ ਦੂਜੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਬਣਨਗੇ |
ਵਿਧਾਇਕ ਦਲ ਦੀ ਬੈਠਕ ‘ਚ ਭਾਜਪਾ ਦੇ ਅਬਜ਼ਰਵਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਮੌਜੂਦ ਸਨ। ਵਿਧਾਇਕ ਦਲ ਦੀ ਬੈਠਕ ‘ਚ ਸੈਣੀ (Nayab Saini) ਦਾ ਨਾਂ ਅਨਿਲ ਵਿਜ ਅਤੇ ਕ੍ਰਿਸ਼ਨਾ ਬੇਦੀ ਨੇ ਅੱਗੇ ਰੱਖਿਆ। ਨਾਇਬ ਸੈਣੀ ਵੀਰਵਾਰ ਨੂੰ ਪੰਚਕੂਲਾ ‘ਚ ਸਹੁੰ ਚੁੱਕਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋਣਗੇ। ਅਮਿਤ ਸ਼ਾਹ ਨੇ ਕਿਹਾ ਕਿ ਬੈਠਕ ‘ਚ ਸਿਰਫ਼ ਇੱਕ ਪ੍ਰਸਤਾਵ ਆਇਆ ਸੀ ਜੋ ਨਾਇਬ ਸਿੰਘ ਸੈਣੀ ਦੇ ਨਾਂ ’ਤੇ ਸੀ। ਅਮਿਤ ਸ਼ਾਹ ਨੇ ਸੈਣੀ ਦੇ ਨਾਮ ਦਾ ਐਲਾਨ ਕੀਤਾ ਅਤੇ ਨਾਇਬ ਸੈਣੀ ਨੂੰ ਵਧਾਈ ਦਿੱਤੀ |